ਪੈਸੇ ਜਮ੍ਹਾ ਕਰਵਾਉਣ ਜਾ ਰਹੇ ਬੈਂਕ ਮੁਲਾਜ਼ਮਾਂ ਤੋਂ ਲੁੱਟੇ 26 ਲੱਖ ਰੁਪਏ

10/06/2019 12:04:57 AM

ਅਮੇਠੀ (ਯੂ. ਪੀ.)— ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦੇ ਪੀਪਰਪੁਰ ਥਾਣਾ ਖੇਤਰ ਦੇ ਭਾਦਰ ਵਿਚ ਸ਼ਨੀਵਾਰ ਨੂੰ ਦਿਨ-ਦਿਹਾੜੇ ਬਾਈਕ ਸਵਾਰ ਬਦਮਾਸ਼ਾਂ ਨੇ ਯੂਕੋ ਬੈਂਕ ਦੇ 26 ਲੱਖ ਰੁਪਏ ਲੁੱਟ ਲਏ। ਪੁਲਸ ਡਿਪਟੀ ਸੁਪਰਡੈਂਟ ਪਿਊਸ਼ ਕਾਂਤ ਰਾਏ ਨੇ ਦੱਸਿਆ ਕਿ ਯੂਕੋ ਬੈਂਕ ਕਰਮਚਾਰੀ 26 ਲੱਖ ਰੁਪਏ ਲੈ ਕੇ ਪਰਸੋਈਆ ਬਾਬੂ ਗੰਜ ਸ਼ਾਖਾ ਤੋਂ ਯੂਕੋ ਬੈਂਕ ਦੀ ਧੋਰਹਾ ਸ਼ਾਖਾ ਜਾ ਰਹੇ ਸਨ ਕਿ ਰਸਤੇ ਵਿਚ ਬਾਈਕ ਸਵਾਰ ਬਦਮਾਸ਼ਾਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ। ਵਿਰੋਧ ਕਰਨ 'ਤੇ ਬਦਮਾਸ਼ਾਂ ਨੇ ਕਰਮਚਾਰੀਆਂ 'ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਘਟਨਾ ਦੀ ਖਬਰ ਮਿਲਦੇ ਹੀ ਮੌਕੇ 'ਤੇ ਭਾਰੀ ਗਿਣਤੀ ਵਿਚ ਪੁਲਸ ਬਲ ਦੇ ਨਾਲ ਅਮੇਠੀ ਪੁਲਸ ਸੁਪਰਡੈਂਟ ਖਿਆਤੀ ਗਰਗ ਪਹੁੰਚ ਗਈ ਅਤੇ ਜਾਂਚ ਵਿਚ ਜੁਟ ਗਈ।
ਬਾਕਸ

ਬਿਹਾਰ ਵਿਚ ਬਦਮਾਸ਼ਾਂ ਨੇ ਬੈਂਕ ਤੋਂ 2 ਲੱਖ ਰੁਪਏ ਲੁੱਟੇ
ਸੂਤਰਾਂ ਅਨੁਸਾਰ ਇਸ ਜ਼ਿਲੇ ਵਿਚ ਸ਼ਨੀਵਾਰ ਨੂੰ 6 ਬਦਮਾਸ਼ਾਂ ਨੇ ਇਕ ਬੈਂਕ ਦੀ ਸ਼ਾਖਾ ਤੋਂ 2 ਲੱਖ ਰੁਪਏ ਤੋਂ ਵੱਧ ਰਕਮ ਲੁੱਟ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਐੱਸ. ਐੱਸ. ਪੀ. ਮਨੋਜ ਕੁਮਾਰ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ 6 ਬਦਮਾਸ਼ ਮੁਜ਼ੱਫਰਪੁਰ ਸ਼ਹਿਰ ਦੇ ਗੋਬਰ ਸਾਹੀ ਇਲਾਕੇ ਵਿਚ ਇਕ ਨਿੱਜੀ ਬੈਂਕ ਦੀ ਬ੍ਰਾਂਚ ਵਿਚ ਦਾਖਲ ਹੋਏ ਅਤੇ ਕੈਸ਼ੀਅਰ ਨੂੰ ਬੰਦੂਕ ਦਿਖਾ ਕੇ ਉਸ ਤੋਂ 2 ਲੱਖ ਤੋਂ ਵੱਧ ਰੁਪਏ ਲੁੱਟ ਲਏ। ਉਨ੍ਹਾਂ ਨੇ ਦੱਸਿਆ ਕਿ ਬਦਮਾਸ਼ਾਂ ਨੇ ਬ੍ਰਾਂਚ ਦੇ ਸੁਰੱਖਿਆ ਗਾਰਡ ਦੀ ਦੋਨਾਲੀ ਬੰਦੂਕ ਵੀ ਖੋਹ ਲਈ। ਐੱਸ. ਐੱਸ. ਪੀ. ਨੇ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਬੈਂਕ ਦੇ ਬ੍ਰਾਂਚ ਮੈਨੇਜਰ ਰਾਜੇਸ਼ ਕੁਮਾਰ ਨੇ ਦਾਅਵਾ ਕੀਤਾ ਕਿ ਬਦਮਾਸ਼ਾਂ ਨੇ 8 ਲੱਖ ਰੁਪਏ ਤੋਂ ਵੱਧ ਦੀ ਰਕਮ ਲੁੱਟੀ ਹੈ।

KamalJeet Singh

This news is Content Editor KamalJeet Singh