ਹਰਿਆਣਾ ''ਚ 15 ਮਈ ਤੋਂ ਚੱਲਣਗੀਆਂ ਰੋਡਵੇਜ਼ ਬੱਸਾਂ, ਆਨਲਾਈਨ ਬੁਕਿੰਗ ਤੋਂ ਬਾਅਦ ਕਰ ਸਕੋਗੇ ਸਫਰ

05/14/2020 11:31:29 AM

ਚੰਡੀਗੜ੍ਹ-ਹਰਿਆਣਾ 'ਚ ਲਾਕਡਾਊਨ ਕਾਰਨ ਰੋਡਵੇਜ਼ ਬੱਸਾਂ ਦੇ ਪਹੀਏ ਰੁਕ ਗਏ ਸੀ। ਹੁਣ ਹਰਿਆਣਾ ਸਰਕਾਰ ਨੇ ਲਾਕਡਾਊਨ ਕਾਰਨ ਫਸੇ ਲੋਕਾਂ ਦੀ ਸਹੂਲਤ ਲਈ 15 ਮਈ ਤੋਂ ਕੁਝ ਚੁਣੇ ਹੋਏ ਮਾਰਗਾਂ 'ਤੇ ਵਿਸ਼ੇਸ ਬੱਸ ਸਰਵਿਸ ਸ਼ੁਰੂ ਕਰ ਦਾ ਫੈਸਲਾ ਲਿਆ ਹੈ। ਹੁਣ ਇਹ ਵਿਸ਼ੇਸ਼ ਬੱਸ ਸਰਵਿਸ ਹਰਿਆਣਾ ਤੋਂ ਬਾਹਰ ਅਤੇ ਕੋਰੋਨਾ ਵਾਇਰਸ ਨਾਲ ਜ਼ਿਆਦਾ ਪ੍ਰਭਾਵਿਤ ਇਲਾਕਿਆਂ 'ਚ ਸ਼ੁਰੂ ਨਹੀਂ ਹੋਵੇਗੀ।

ਆਵਾਜਾਈ ਵਿਭਾਗ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੱਤੀ ਹੈ ਕਿ ਬੱਸਾਂ ਰਾਹੀਂ ਯਾਤਰਾ ਕਰਨ ਲਈ ਸਿਰਫ ਆਨਲਾਈਨ ਪੋਰਟਲ www.hartrans.gov.in ਦੇ ਰਾਹੀਂ ਹੀ ਬੁਕਿੰਗ ਕਰ ਸਕਣਗੇ। ਯਾਤਰਾ ਲਈ ਮਾਰਗਾਂ ਦਾ ਵੇਰਵਾ ਅਤੇ ਕਿਰਾਏ ਨਾਲ ਸਬੰਧਿਤ ਜਾਣਕਾਰੀ ਵੀ ਵੈੱਬਸਾਈਟ 'ਤੇ ਉਪਲਬਧ ਕਰਵਾਈ ਗਈ ਹੈ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਜ਼ਿਲਿਆਂ 'ਚੋਂ ਗੁਜ਼ਰਨ ਵਾਲੀ ਬੱਸਾਂ ਬਾਈਪਾਸ ਜਾਂ ਫਲਾਈਓਵਰ ਤੋਂ ਲੰਘੇਗੀ। 

ਬੁਲਾਰੇ ਨੇ ਦੱਸਿਆ ਹੈ ਕਿ ਸਿਰਫ ਕੰਨਫਰਮ ਬੁਕਿੰਗ ਵਾਲੇ ਯਾਤਰੀਆਂ ਨੂੰ ਹੀ ਬੱਸ ਅੱਡਿਆਂ 'ਚ ਦਾਖਲ ਹੋਣ ਦੀ ਆਗਿਆ ਹੋਵੇਗੀ। ਹਰ ਬੱਸ 'ਚ ਸੋਸ਼ਲ ਡਿਸਟੈਂਸ਼ਿੰਗ ਦਾ ਪਾਲਣ ਕਰਦੇ ਹੋਏ ਸਿਰਫ 30 ਯਾਤਰੀਆਂ ਨੂੰ ਹੀ ਬਿਠਾਇਆ ਜਾਵੇਗਾ । ਇਸ ਦੇ ਨਾਲ ਹੀ ਨਿਰਧਾਰਿਤ ਬੱਸ ਅੱਡਿਆਂ 'ਚ ਦਾਖਲ ਹੋਣ ਤੋਂ ਪਹਿਲਾਂ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾਵੇਗੀ ਅਤੇ ਹਰ ਯਾਤਰੀ ਦੇ ਲਈ ਮਾਸਕ ਪਹਿਨਣਾ ਜਰੂਰੀ ਹੋਵੇਗਾ।


Iqbalkaur

Content Editor

Related News