ਨਦੀ ਦੇ ਤੇਜ਼ ਵਹਾਅ 'ਚ ਫਸੀ ਰੋਡਵੇਜ਼ ਬੱਸ, ਯਾਤਰੀਆਂ 'ਚ ਮਚੀ ਚੀਕ-ਪੁਕਾਰ

07/22/2023 1:05:40 PM

ਬਿਜਨੌਰ- ਮੋਹਲੇਧਾਰ ਮੀਂਹ ਮਗਰੋਂ ਦੇਸ਼ ਦੇ ਕਈ ਸੂਬਿਆਂ ਵਿਚ ਹਾਲਾਤ ਵਿਗੜੇ ਹੋਏ ਹਨ। ਮੀਂਹ ਕਾਰਨ ਉੱਤਰ ਪ੍ਰਦੇਸ਼-ਉਤਰਾਖੰਡ ਬਾਰਡਰ 'ਤੇ ਸਥਿਤ ਕੋਟਾਵਾਲੀ ਨਦੀ ਦੇ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ, ਜਿਸ ਕਾਰਨ ਯਾਤਰੀਆਂ ਨੂੰ ਲੈ ਕੇ ਆ ਰਹੀ ਰੋਡਵੇਜ਼ ਬੱਸ ਪਾਣੀ ਦੇ ਤੇਜ਼ ਵਹਾਅ 'ਚ ਫਸ ਗਈ। ਬੱਸ 'ਚ ਦਰਜਨਾਂ ਯਾਤਰੀ ਸਵਾਰ ਸਨ, ਇਸ ਨਾਲ ਯਾਤਰੀਆਂ 'ਚ ਚੀਕ-ਪੁਕਾਰ ਮਚ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਕਰੇਨ ਮੰਗਵਾ ਕੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਜੇਲ੍ਹ 'ਚੋਂ ਮੁੜ ਬਾਹਰ ਆਵੇਗਾ ਰਾਮ ਰਹੀਮ, 30 ਦਿਨਾਂ ਦੀ ਮਿਲੀ ਪੈਰੋਲ

ਇਸੇ ਕਰੇਨ ਦੇ ਸਹਾਰੇ ਬੱਸ ਵਿਚ ਸਵਾਰ ਯਾਤਰੀਆਂ ਨੂੰ ਬਚਾਉਣ ਦਾ ਕੰਮ ਜਾਰੀ ਹੈ। ਮੌਕੇ 'ਤੇ ਹਫੜਾ-ਦਫੜੀ ਦੀ ਸਥਿਤੀ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਾਲ 2016 'ਚ ਕੋਟਾਵਾਲੀ ਨਦੀ 'ਤੇ ਬਣਿਆ ਪੁਲ ਨੁਕਸਾਨਿਆ ਗਿਆ ਸੀ। ਇਸ ਵਜ੍ਹਾ ਤੋਂ ਵਾਹਨ ਪੁਲ ਹੇਠੋਂ ਹੋ ਕੇ ਲੰਘਦੇ ਹਨ। ਮੀਂਹ ਦੀ ਵਜ੍ਹਾ ਕਰ ਕੇ ਨਦੀ ਦੇ ਪਾਣੀ ਦਾ ਪੱਧਰ ਵੱਧ ਜਾਣ ਨਾਲ ਪੁਲ ਦੇ ਹੇਠਲੇ ਹਿੱਸੇ 'ਚ ਪਾਣੀ ਭਰ ਗਿਆ। ਇਸ ਦਰਮਿਆਨ ਬੱਸ ਪਾਣੀ ਦੇ ਤੇਜ਼ ਵਹਾਅ  ਵਿਚ ਫਸ ਗਈ। ਹਾਲਾਂਕਿ ਗ਼ਨੀਮਤ ਇਹ ਰਹੀ ਕਿ ਅਜੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਜਾਂ ਜਾਨੀ-ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਇਹ ਵੀ ਪੜ੍ਹੋ- ਪੁਣੇ 'ਚ ਕਿਸਾਨ ਦੇ ਘਰ 'ਚੋਂ 400 ਕਿਲੋ ਟਮਾਟਰ ਚੋਰੀ, ਜਾਣੋ ਕੀ ਹੈ ਪੂਰਾ ਮਾਮਲਾ

ਬੱਸ ਵਿਚ ਸਵਾਰ ਯਾਤਰੀ ਮਦਦ ਦੀ ਗੁਹਾਰ ਲਾਉਂਦੇ ਦਿੱਸ ਰਹੇ ਹਨ। ਪੁਲਸ ਯਾਤਰੀਆਂ ਨੂੰ ਹੌਂਸਲਾ ਰੱਖਣ ਦੀ ਸਲਾਹ ਦੇ ਰਹੀ ਹੈ। ਪੁਲਸ ਨੇ ਕਿਹਾ ਹੈ ਕਿ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਚਾਅ ਲਿਆ ਜਾਵੇਗਾ। ਓਧਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜ਼ਿਆਦਾ ਮੀਂਹ ਪੈਣ ਕਾਰਨ ਨਦੀ ਦੇ ਪਾਣੀ ਦਾ ਪੱਧਰ ਵਧ ਜਾਂਦਾ ਹੈ। ਅਜਿਹੇ ਵਿਚ ਇਲਾਕੇ 'ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Tanu

This news is Content Editor Tanu