ਰੱਖੜੀ ''ਤੇ ਭੈਣਾਂ ਨੂੰ ਮਿਲੇਗਾ ਰੋਡਵੇਜ਼ ਦਾ ਇਹ ਖਾਸ ਤੋਹਫਾ

08/28/2015 10:48:22 AM


ਹਿਸਾਰ- ਇਸ ਰੱਖੜੀ ਵਾਲੇ ਦਿਨ ਭਰਾਵਾਂ ਦੇ ਗੁਟਾਂ ''ਤੇ ਰੱਖੜੀ ਸਜਾਉਣ ਵਾਲੀਆਂ ਭੈਣਾਂ ਲਈ ਚੰਗੀ ਖਬਰ ਹੈ। ਰੱਖੜੀ ਵਾਲੇ ਦਿਨ ਦੇ ਨਾਲ-ਨਾਲ ਇਸ ਤੋਂ ਪਹਿਲਾਂ ਵਾਲੇ ਦਿਨ ਔਰਤਾਂ ਲਈ ਰੋਡਵੇਜ਼ ਬੱਸਾਂ ''ਚ ਫ੍ਰੀ ਯਾਤਰਾ ਦੀ ਸਹੂਲਤ ਹੋਵੇਗੀ। ਸੂਬਾ ਸਰਕਾਰ ਨੇ ਡੇਢ ਦਿਨ ਦੀ ਫ੍ਰੀ ਯਾਤਰਾ ਦੀ ਸਹੂਲਤ ਮੁਹੱਈਆ ਕਰਵਾਈ ਹੈ। ਇਸ ਵਾਰ ਸ਼ਨੀਵਾਰ ਯਾਨੀ ਕਿ 29 ਅਗਸਤ ਨੂੰ ਰੱਖੜੀ ਦਾ ਤਿਉਹਾਰ  ਹੈ। ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਜਾ ਵਾਲੀਆਂ ਔਰਤਾਂ ਸ਼ੁੱਕਰਵਾਰ ਦੁਪਹਿਰ ਬਾਅਦ ਤੋਂ ਹੀ ਰੋਡਵੇਜ਼ ਬੱਸਾਂ ''ਚ ਫ੍ਰੀ ਸਫਰ ਕਰ ਸਕਣਗੀਆਂ। 
ਰੱਖੜੀ ਵਾਲੇ ਦਿਨ ਔਰਤਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਪ੍ਰਸ਼ਾਸਨ ਵਲੋਂ ਪੂਰੀ ਚੌਕਸੀ ਵਰਤੀ ਜਾਵੇਗੀ। ਇਸ ਦੇ ਨਾਲ ਹੀ ਰੋਡਵੇਜ਼ ਹੈੱਡਕੁਆਰਟਰ ਵਲੋਂ ਜਾਰੀ ਆਦੇਸ਼ਾਂ ਤੋਂ ਬਾਅਦ ਰੱਖੜੀ ਵਾਲੇ ਦਿਨ ਕਰਮਚਾਰੀਆਂ ਦੀ ਛੁੱਟੀ ਕੈਂਸਲ ਕਰ ਦਿੱਤੀ ਗਈ ਹੈ। ਸੂਬੇ ਵਿਚ ਫ੍ਰੀ ਯਾਤਰਾ ਹੋਣ ਕਾਰਨ ਔਰਤਾਂ ਨੂੰ 800 ਬੱਸਾਂ ਦੇ ਸਹਾਰੇ ਆਪਣੀ ਮੰਜ਼ਲ ਤਕ ਪਹੁੰਚਾਇਆ ਜਾਵੇਗਾ। 
ਜ਼ਿਕਰਯੋਗ ਹੈ ਕਿ 2006 ''ਚ ਉਸ ਵੇਲੇ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਰੱਖੜੀ ''ਤੇ ਫ੍ਰੀ ਯਾਤਰਾ ਦੀ ਸਹੂਲਤ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਹਰ ਸਾਲ ਰੱਖੜੀ ਵਾਲੇ ਦਿਨ ਰੋਡਵੇਜ਼ ਬੱਸਾਂ ''ਚ ਔਰਤਾਂ ਲਈ ਫ੍ਰੀ ਯਾਤਰਾ ਦੀ ਸਹੂਲਤ ਰੱਖੀ ਗਈ ਹੈ। ਹੁਣ ਤਕ ਇਹ ਸਹੂਲਤ ਸਿਰਫ ਇਕ ਹੀ ਦਿਨ ਮਿਲਦੀ ਸੀ ਪਰ ਹੁਣ ਡੇਢ ਦਿਨ ਮਿਲੇਗੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

This news is News Editor Tanu