ਪੀ.ਐੱਫ. ਦੇ ਪੈਸਿਆਂ ਤੋਂ ਰਿਟਾਇਰਡ ਫੌਜੀ ਨੇ ਬਣਵਾ ਦਿੱਤੀ ਸੜਕ

08/19/2017 9:51:29 AM

ਵਾਰਾਣਸੀ— ਫੌਜੀ ਸਿਰਫ ਸਰਹੱਦਾਂ ਦੀ ਰੱਖਿਆ ਨਹੀਂ ਕਰਦੇ ਸਗੋਂ ਪਿੰਡ-ਸਮਾਜ ਦੀ ਬਿਹਤਰੀ ਦੀ ਚਿੰਤਾ ਵੀ ਉਨ੍ਹਾਂ ਦੇ ਦਿਮਾਗ 'ਚ ਰਹਿੰਦੀ ਹੈ। 34 ਸਾਲ ਦੇਸ਼ ਦੀ ਸੇਵਾ ਤੋਂ ਬਾਅਦ ਸੂਬੇਦਾਰ ਮੇਜਰ ਭੱਗੂਰਾਮ ਮੋਰੀਆ ਮੋਰੀਆ ਪਿੰਡ ਪੁੱਜੇ ਤਾਂ ਉਨ੍ਹਾਂ ਨੇ ਪੀ.ਐੱਫ. ਦੀ ਰਾਸ਼ੀ ਨਾਲ ਪਿੰਡ ਦੀ ਸੜਕ ਬਣਾ ਕੇ ਮਿਸਾਲ ਪੇਸ਼ ਕੀਤੀ। 10 ਫੁੱਟ ਚੌੜੀ ਅਤੇ ਡੇਢ ਕਿਲੋਮੀਟਰ, ਲੰਬੀ ਸੜਕ ਨੇ ਕਈ ਬਸਤੀਆਂ ਨੂੰ ਵਿਕਾਸ ਪੱਥ ਨਾਲ ਜੋੜਿਆ ਹੈ। 
ਵਾਰਾਣਸੀ ਸ਼ਹਿਰ ਤੋਂ 20 ਕਿਲੋਮੀਟਰ ਦੂਰ ਜੰਸਾ ਦੇ ਰਾਮੇਸ਼ਵਰ ਪਿੰਡ ਦੀ ਇਕ ਛੋਟੀ ਜਿਹੀ ਬਸਤੀ ਹੀਰਮਪੁਰ ਦੇ ਭੱਗੂਰਾਮ ਮੋਰੀਆ ਫੌਜ ਦੇ ਇੰਜੀਨੀਅਰਿੰਗ ਡਿਪਾਰਟਮੈਂਟ 'ਚ ਰਹੇ। ਬੀਤੇ ਸਾਲ ਚਲਾਉਣਾ ਵੀ ਮੁਸ਼ਕਲ ਸੀ। ਇਸ 'ਤੇ ਉਨ੍ਹਾਂ ਨੇ ਪੀ.ਐੱਫ. ਦਾ ਪੈਸਾ ਲਿਆ ਅਤੇ ਘਰ ਅਤੇ ਆਪਣੀਆਂ ਹੋਰ ਸਹੂਲਤਾਂ ਨੂੰ ਕਿਨਾਰੇ ਕਰ ਕੇ ਸੜਕ ਬਣਵਾਉਣ 'ਚ ਦਿਨ-ਰਾਤ ਜੁਟ ਗਏ। 7 ਮਹੀਨੇ ਦੀ ਕੋਸ਼ਿਸ਼ ਤੋਂ ਬਾਅਦ ਉਸ ਰਸਤੇ ਤੋਂ ਸਾਈਕਲ, ਬਾਈਕ ਹੀ ਨਹੀਂ ਸਗੋਂ ਚਾਰ ਪਹੀਆ ਅਤੇ ਟਰੈਕਟਰ ਵੀ ਆਸਾਨੀ ਨਾਲ ਲੰਘਣ ਲੱਗੇ ਹਨ।