ਸੜਕ ''ਤੇ ਪਤੀ-ਪਤਨੀ ਦਰਮਿਆਨ ਸ਼ਰੇਆਮ ਚੱਲੇ ਲੱਤਾਂ-ਮੁੱਕੇ

03/04/2019 3:34:10 PM

ਮੰਡੀ (ਨੀਰਜ)— ਮੰਡੀ ਸ਼ਹਿਰ 'ਚ ਇਕ ਜੋੜਾ ਵਿਚ ਸੜਕ ਹੀ ਲੜ ਪਿਆ ਅਤੇ ਇਕ-ਦੂਜੇ ਦੇ ਲੱਤਾਂ-ਮੁੱਕੇ ਮਾਰੇ। ਮੌਕੇ 'ਤੇ ਮੌਜੂਦ ਕਿਸੇ ਨੌਜਵਾਨ ਨੇ ਇਸ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਹੈ। ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ ਅਤੇ ਇਸ ਦੀ ਪੁਸ਼ਟੀ ਐੱਸ.ਪੀ ਮੰਡੀ ਗੁਰਦੇਵ ਸ਼ਰਮਾ ਨੇ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪਤੀ-ਪਤਨੀ ਦਰਮਿਆਨ ਆਪਸੀ ਵਿਵਾਦ ਚੱਲ ਰਿਹਾ ਹੈ ਅਤੇ ਇਨ੍ਹਾਂ ਦਾ ਇਹ ਮਾਮਲਾ ਕੋਰਟ 'ਚ ਵੀ ਵਿਚਾਰ ਅਧੀਨ ਦੱਸਿਆ ਜਾ ਰਿਹਾ ਹੈ। ਸ਼ਨੀਵਾਰ ਨੂੰ ਕਿਸੇ ਗੱਲ ਨੂੰ ਲੈ ਕੇ ਦੋਹਾਂ 'ਚ ਫਿਰ ਤੋਂ ਕਹਾਸੁਣੀ ਹੋ ਗਈ ਅਤੇ ਦੋਵੇਂ ਸੜਕ 'ਤੇ ਹੀ ਲੜਨ ਲੱਗ ਗਏ। ਇਹ ਪੂਰੀ ਗਟਨ ਮੰਡੀ ਸ਼ਹਿਰ ਦੀ ਦੱਸੀ ਜਾ ਰਹੀ ਹੈ। ਦੋਹਾਂ ਨੇ ਇਕ-ਦੂਜੇ 'ਤੇ ਚੰਗੇ ਲੱਤਾਂ-ਮੁੱਕੇ ਵਰ੍ਹਾਏ। 
ਹਾਲਾਂਕਿ ਮੌਕੇ 'ਤੇ ਕਾਫੀ ਲੋਕ ਇਸ ਤਮਾਸ਼ੇ ਨੂੰ ਦੇਖਦੇ ਰਹੇ ਪਰ ਕਿਸੇ ਨੇ ਵੀ ਵਿਚ ਬਚਾਅ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਮੌਕੇ 'ਤੇ ਮੌਜੂਦ ਟਰੈਫਿਕ ਪੁਲਸ ਕਰਮਚਾਰੀ ਇੱਥੇ ਆਪਣੀ ਡਿਊਟੀ ਨਿਭਾਉਂਦਾ ਰਿਹਾ ਅਤੇ ਬਾਅਦ 'ਚ ਜਦੋਂ ਜ਼ਿਆਦਾ ਭੀੜ ਹੋਣ ਲੱਗੀ, ਉਦੋਂ ਟਰੈਫਿਕ ਕਰਮਚਾਰੀ ਨੇ ਮੌਕੇ 'ਤੇ ਜਾ ਕੇ ਵਿਚ-ਬਚਾਅ ਕੀਤਾ ਅਤੇ ਪੁਲਸ ਚੌਕੀ ਨੂੰ ਇਸ ਦੀ ਸੂਚਨਾ ਦਿੱਤੀ। ਦੋਹਾਂ ਨੇ ਉੱਥੇ ਆਪਸੀ ਸਮਝੌਤੇ ਦੀ ਗੱਲ ਕਹਿ ਕੇ ਇਸ ਨੂੰ ਆਪਸੀ ਵਿਵਾਦ ਦੱਸਿਆ ਅਤੇ ਚੱਲੇ ਗਏ। ਐੱਸ.ਪੀ. ਮੰਡੀ ਗੁਰਦੇਵ ਸ਼ਰਮਾ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਦੋਹਾਂ ਨੂੰ ਪੁਲਸ ਚੌਕੀ ਲਿਆਂਦਾ ਗਿਆ ਸੀ ਪਰ ਇਸ ਸੰਦਰਭ 'ਚ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਜੋੜੇ ਦਾ ਆਪਸੀ ਵਿਵਾਦ ਕੋਰਟ 'ਚ ਵਿਚਾਰ ਅਧੀਨ ਦੱਸਿਆ ਜਾ ਰਿਹਾ ਹੈ।

DIsha

This news is Content Editor DIsha