ਸੜਕ ਕਿਨਾਰੇ ਟੋਏ ''ਚ ਮਿਲੀ 14 ਸਾਲਾ ਬੱਚੇ ਦੀ ਲਾਸ਼, ਗਲੇ ''ਤੇ ਸਨ ਜ਼ਖਮ ਦੇ ਨਿਸ਼ਾਨ

07/03/2020 5:01:13 PM

ਗੋਹਾਨਾ (ਸੁਨੀਲ)- ਗੋਹਾਨਾ 'ਚ ਕਤਲ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਗੋਹਾਨਾ ਸੋਨੀਪਤ ਰੋਡ 'ਤੇ ਬੜੌਤਾ ਬਾਈ ਪਾਸ ਦੇ ਸੜਕ ਕਿਨਾਰੇ ਇਕ ਟੋਏ 'ਚ ਇਕ 14 ਸਾਲਾ ਬੱਚੇ ਦੀ ਲਾਸ਼ ਮਿਲੀ ਹੈ। ਮ੍ਰਿਤਕ ਅਜੇ ਬੜੌਤਾ ਪਿੰਡ ਦਾ ਹੀ ਰਹਿਣ ਵਾਲਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਸਦਰ ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਗੋਹਾਨਾ ਦੇ ਨਾਗਰਿਕ ਹਸਪਤਾਲ 'ਚ ਭਿਜਵਾ ਦਿੱਤਾ।

ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਵੀਰਾਵਰ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਘਰੋਂ ਘੁੰਮਣ ਗਿਆ ਸੀ। ਅਜੇ ਨੇ ਦੱਸਿਆ ਸੀ ਕਿ ਕਿਸੇ ਦਾ ਫੋਨ ਆਇਆ ਹੈ ਅਤੇ ਉਸ ਨੂੰ ਮਿਲਣ ਸੜਕ ਤੱਕ ਜਾ ਰਿਹਾ ਹੈ ਪਰ ਕਾਫ਼ੀ ਦੇਰ ਤੱਕ ਘਰ ਨਹੀਂ ਆਇਆ ਤਾਂ ਬਾਅਦ 'ਚ ਤਲਾਸ਼ ਕਰਨ ਤੋਂ ਬਾਅਦ ਅਜੇ ਦੀ ਲਾਸ਼ ਪਿੰਡ ਦੇ ਕੋਲ ਸੜਕ 'ਤੇ ਪਈ ਮਿਲੀ।

ਅਜੇ ਦੇ ਗਲੇ 'ਤੇ ਕਿਸੇ ਚੀਜ਼ ਦੇ ਨਿਸ਼ਾਨ ਮਿਲੇ ਹਨ ਅਤੇ ਉਸ ਦਾ ਮੋਬਾਇਲ ਵੀ ਮੌਕੇ 'ਤੇ ਟੁੱਟਿਆ ਹੋਇਆ ਮਿਲਿਆ। ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਮਹਾਵੀਰ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।


DIsha

Content Editor

Related News