ਤੇਜ਼ ਰਫਤਾਰ ਗੱਡੀ ਪਲਟਣ ਨਾਲ 4 ਲੋਕਾਂ ਦੀ ਮੌਤ, 7 ਦੀ ਹਾਲਾਤ ਗੰਭੀਰ

11/24/2017 12:49:38 PM

ਸੁਲਤਾਨਪੁਰ— ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ 'ਚ ਇਕ ਵਾਰ ਫਿਰ ਤੋਂ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਜਿੱਥੇ ਰਾਏਬਰੇਲੀ-ਸੁਲਤਾਨਪੁਰ ਹਾਈਵੇ 'ਤੇ ਮਹੇਸ਼ਗੰਜ ਨਹਿਰ ਨਜ਼ਦੀਕ ਇਕ ਜਾਇਲੋ ਕਾਰ ਪਲਟਣ ਨਾਲ 4 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ। ਜਦੋਕਿ ਇਸ ਹਾਦਸੇ 'ਚ 3 ਬੱਚਿਆਂ ਸਮੇਤ 7 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਨਾਲ ਹੀ ਪੁਲਸ ਵੱਲੋਂ ਜ਼ਿਲਾ ਹਸਪਤਾਲ ਪਹੁੰਚਾਏ ਗਏ ਜ਼ਖਮੀਆਂ ਨੂੰ ਲਖਨਊ ਦੇ ਟ੍ਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ।
ਦਰਅਸਲ, ਇਹ ਘਟਨਾ ਧੰਮੌਰ ਥਾਣਾ ਇਲਾਕੇ ਦੇ ਧਰਮੈਤੇਪੁਰ ਪਿੰਡ ਦੀ ਹੈ। ਜਿਥੇ ਸਾਰੇ ਲੋਕ ਬਾਰਾਤ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਵੀਰਵਾਰ ਰਾਤ ਲੱਗਭਗ ਇਕ ਵਜੇ ਮਹੇਸ਼ਗੰਜ ਨਹਿਰ ਨਜ਼ਦੀਕ ਉਨ੍ਹਾਂ ਦੀ ਕਾਰ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦੀ ਰਫਤਾਰ ਕਾਫੀ ਤੇਜ਼ ਸੀ। ਘਟਨਾ ਤੋਂ ਬਾਅਦ ਡਰਾਈਵਰ ਫਰਾਰ ਹੋ ਗਿਆ। ਇਸ ਹਾਦਸੇ 'ਚ 3 ਮਾਸੂਮ ਬੱਚੇ ਜ਼ਖਮੀ ਹੋ ਗਏ ਅਤੇ ਕੁਲ 7 ਜ਼ਖਮੀ ਹੋ ਗਏ।
ਕਾਫੀ ਸਮੇਂ ਬਾਅਦ ਡਾਇਲ 100 ਦੀ ਗੱਡੀ ਪਹੁੰਚੀ। ਸਾਰਿਆਂ ਨੂੰ ਇਕ-ਇਕ ਕਰਕੇ ਗੱਡੀ ਅੰਦਰੋ ਕੱਢਿਆ ਗਿਆ ਅਤੇ ਇਲਾਜ ਲਈ ਜ਼ਿਲਾ ਹਸਪਤਾਲ 'ਚ ਐਡਮਿਟ ਕਰਵਾਏ ਗਏ। ਇਨ੍ਹਾਂ ਸਾਰਿਆਂ ਲੋਕਾਂ ਨੂੰ ਲਖਨਊ ਦੇ ਟ੍ਰਾਮਾ ਸੈਂਟਰ 'ਚ ਭੇਜ ਦਿੱਤਾ ਗਿਆ ਹੈ।