ਹਰਿਆਣਾ ''ਚ ਵੱਧ ਰਹੇ ਹਨ ਸੜਕ ਹਾਦਸੇ, ਰੋਜ਼ਾਨਾ 14 ਲੋਕਾਂ ਦੀ ਹੋ ਰਹੀ ਹੈ ਮੌਤ

07/10/2019 1:08:47 PM

ਨਵੀਂ ਦਿੱਲੀ—ਹਰਿਆਣਾ 'ਚ ਹਰ ਰੋਜ ਸੜਕ ਹਾਦਸਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਰਿਪੋਰਟ ਮੁਤਾਬਕ ਰੋਜ਼ਾਨਾ ਸੜਕ ਹਾਦਸਿਆਂ 'ਚ 14 ਲੋਕਾਂ ਦੀ ਮੌਤ ਹੋ ਰਹੀ ਹੈ ਜਦਕਿ 29 ਲੋਕਾਂ ਜ਼ਖਮੀ ਹੋ ਰਹੇ ਹਨ। ਪਿਛਲੇ 6 ਮਹੀਨਿਆਂ 'ਚ ਹਰਿਆਣਾ 'ਚ ਹੋਏ ਸੜਕ ਹਾਦਸਿਆਂ 'ਚ 2532 ਲੋਕਾਂ ਦੀ ਮੌਤ ਹੋ ਗਈ ਜਦਕਿ 4638 ਲੋਕ ਜ਼ਖਮੀ ਹੋ ਰਹੇ ਹਨ।

ਇਹ ਵੀ ਦੱਸਿਆ ਜਾਂਦਾ ਹੈ ਕਿ ਸਭ ਤੋਂ ਜ਼ਿਆਦਾ ਹਾਦਸਿਆਂ 'ਚ ਮਰਨ ਵਾਲੇ ਲੋਕ ਗੁੜਗਾਓ ਇਲਾਕੇ ਦੇ 211 ਲੋਕ ਸ਼ਾਮਲ ਹਨ ਜਦਕਿ ਲਗਭਗ 399 ਲੋਕ ਜ਼ਖਮੀ ਹੁੰਦੇ ਹਨ। 6 ਮਹੀਨਿਆਂ 'ਚ 30 ਫੀਸਦੀ ਦੀ ਕਮੀ ਆਈ ਹੈ ਪਰ ਸੜਕ ਹਾਦਸਿਆਂ ਸੰਬੰਧੀ ਸੋਚਣ ਵਾਲੀ ਗੱਲ ਇਹ ਹੈ ਕਿ 34 ਫੀਸਦੀ ਨੌਜਵਾਨ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਜਦਕਿ ਸ਼ਾਮ 4 ਵਜੇ ਤੋਂ ਰਾਤ 12 ਵਜੇ ਤੱਕ ਸੜਕ ਹਾਦਸੇ ਜ਼ਿਆਦਾ ਹੁੰਦੇ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਜਿੱਥੇ ਵੀ ਹਾਦਸਾ ਵਾਪਰੇਗਾ, ਉੱਥੇ ਪੀ. ਸੀ. ਆਰ ਪਹੁੰਚੇਗੀ ਅਤੇ ਸਾਈਨ ਬੋਰਡ 150 ਮੀਟਰ ਪਹਿਲਾਂ ਰੱਖਿਆ ਜਾਵੇਗਾ ਤਾਂ ਕਿ ਆਉਣ ਵਾਲੇ ਵਾਹਨ ਡਰਾਈਵਰਾਂ ਨੂੰ ਰੋਡ ਦੇ ਵਿਚਾਲੇ 'ਚ ਖੜ੍ਹੇ ਵਾਹਨਾਂ ਦਾ ਪਤਾ ਲੱਗ ਸਕੇ। ਇਸ ਤੋਂ ਇਲਾਵਾ ਜਲਦੀ ਤੋਂ ਜਲਦੀ ਵਾਹਨਾਂ ਨੂੰ ਸੜਕ ਤੋਂ ਹਟਾਇਆ ਜਾਵੇਗਾ। ਇੱਥੇ ਹੀ ਨਹੀਂ ਸਟਾਫ ਨੂੰ ਟ੍ਰੇਡ ਕਰਨ ਲਈ ਜਲਦੀ ਹੀ ਕਰਨਾਲ 'ਚ ਮਧੂਬਨ 'ਚ ਮੁੱਢਲੀ ਸਹਾਇਤਾ ਦੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਕਿ ਜ਼ਖਮੀ ਦੀ ਜ਼ਿੰਦਗੀ ਬਚਾਈ ਜਾ ਸਕੇ। 

ਡੀ. ਜੀ. ਪੀ. ਮਨੋਜ ਯਾਦਵ ਨੇ ਦੱਸਿਆ ਹੈ ਕਿ ਪੁਲਸ ਦੀ ਸਾਰੇ ਪੀ. ਸੀ. ਆਰ. 'ਚ ਜਦੋਂ ਸਾਈਨ ਬੋਰਡ ਰੱਖੇ ਜਾਣਗੇ, ਤਾਂ ਕਿ ਰੋਡ ਦੇ ਵਿਚਾਲੇ ਵਾਹਨ ਖਰਾਬ ਹੋਣ 'ਤੇ ਤਰੁੰਤ ਇਸ ਨੂੰ 150 ਮੀਟਰ ਪਹਿਲਾਂ ਰੱਖਿਆ ਜਾ ਸਕੇ। 

ਟ੍ਰੈਫਿਕ ਆਈ. ਜੀ. ਡਾਕਟਰ ਰਾਜਸ਼੍ਰੀ ਸਿੰਘ ਦੇ ਅਨੁਸਾਰ ਸੂਬੇ 'ਚ ਸਾਲ 2018 'ਚ ਜਿੱਥੇ 6 ਮਹੀਨਿਆਂ 'ਚ 5793 ਕੇਸ ਦਰਜ ਹੋਏ ਸੀ, ਹੁਣ ਇਸ ਵਾਰ 5491 ਕੇਸ ਦਰਜ ਕੀਤੇ ਗਏ ਹਨ, ਜੋ ਪਿਛਲੇ ਸਾਲ ਦੇ ਮੁਕਾਬਲੇ 302 ਕੇਸ ਘੱਟ ਹਨ। ਪਿਛਲੇ ਸਾਲ ਇਸੇ ਮਿਆਦ 'ਚ 2641 ਲੋਕਾਂ ਦੀ ਸੜਕ ਹਾਦਸਿਆਂ 'ਚ ਮੌਤ ਹੋ ਗਈ ਸੀ ਜਦਕਿ ਹੁਣ ਇਸ ਵਾਰ ਅੰਕੜਾ 2532 ਤੱਕ ਪਹੁੰਚ ਗਿਆ ਹੈ, ਜੋ ਪਿਛਲੇ ਸਾਲ ਤੋਂ 109 ਘੱਟ ਹੈ। ਪਿਛਲੇ ਸਾਲ 6 ਮਹੀਨਿਆਂ 'ਚ 5082 ਲੋਕ ਜ਼ਖਮੀ ਹੋਏ ਸੀ ਹੁਣ ਇਸ ਵਾਰ 4638 ਲੋਕ ਜ਼ਖਮੀ ਹੋ ਗਏ ਜੋ ਪਿਛਲੇ ਸਾਲ ਤੋਂ 444 ਕੇਸ ਘੱਟ ਹਨ।

Iqbalkaur

This news is Content Editor Iqbalkaur