ਟਰਾਲੇ ਦੀ ਲਪੇਟ ''ਚ ਆਉਣ ਕਾਰਨ 2 ਭਰਾਵਾਂ ਦੀ ਮੌਤ

03/17/2018 11:31:08 PM

ਸੋਨੀਪਤ— ਹਰਿਆਣਾ 'ਚ ਸੋਨੀਪਤ ਦੇ ਪਿੰਡ ਨੇੜੇ ਅੱਜ ਸ਼ਾਮ ਟਰਾਲੇ ਦੀ ਲਪੇਟ 'ਚ ਆਉਣ 2 ਸਕੇ ਭਰਾਵਾਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਮੁਤਾਬਕ ਉਤਰ ਪ੍ਰਦੇਸ਼ ਦੇ ਜ਼ਿਲਾ ਸ਼ਾਮਲੀ ਦੇ ਪਿੰਡ ਓਦਰੀ ਨਿਵਾਸੀ ਸ਼ਾਹੀਦ ਆਪਣੇ ਪਰਿਵਾਰ ਦੇ ਨਾਲ ਮਲ੍ਹਾ ਮਾਜਰਾ ਨੇੜੇ ਸਥਿਤ ਜੈ ਹਿੰਦ ਭੱਠੇ 'ਤੇ ਰਹਿ ਰਿਹਾ ਹੈ ਜਿਥੇ ਉਹ ਕੰਮ ਕਰਦਾ ਹੈ। ਉਸ ਦੇ 2 ਬੱਚੇ ਮੋਨੀਸ (9) ਅਤੇ ਸਾਹਿਲ (7) ਸ਼ਨੀਵਾਰ ਸ਼ਾਮ ਨੂੰ ਛਤੇਹਰਾ ਤੋਂ ਮਲ੍ਹਾ ਮਾਜਰਾ ਭੱਠੇ ਵੱਲ ਜਾ ਰਹੇ ਸਨ। ਛਤੇਹਰਾ ਪਿੰਡ ਨੇੜੇ ਪਹੁੰਚਣ 'ਤੇ ਇਕ ਤੇਜ਼ ਰਫਤਾਰ ਅਸੰਤੁਲਨ ਟਰਾਲੇ ਨੇ ਦੋਵੇਂ ਭਰਾਵਾਂ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਦੋਵੇਂ ਬੂਰੀ ਤਰ੍ਹਾਂ ਜ਼ਖਮੀ ਹੋ ਗਏ। ਰਾਹਗੀਰਾਂ ਨੇ ਦੋਵੇ ਭਰਾਵਾਂ ਨੂੰ ਹਸਪਤਾਲਾਂ ਪਹੁੰਚਾਇਆ। ਜਿਥੇ ਡਾਕਟਰਾਂ ਨੇ ਦੋਵੇਂ ਜ਼ਖਮੀਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਬਾਰੋਟਾ ਚੌਕੀ ਪੁਲਸ ਨੇ ਹਸਪਤਾਲ ਪਹੁੰਚ ਕੇ ਦੋਵੇਂ ਲਾਸ਼ਾਂ ਦੀ ਪਛਾਣ ਕਰ ਕੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਟਰਾਲਾ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।