ਬਰਾਤੀਆਂ ਨਾਲ ਵਾਪਰਿਆ ਹਾਦਸਾ, ਗੱਡੀ ਪਲਟਣ ਨਾਲ 4 ਲੋਕ ਜ਼ਖਮੀ

02/20/2017 2:55:11 PM

ਗੋਹਰ— ਐਤਵਾਰ ਸ਼ਾਮ ਸੁੰਦਰਨਗਰ ਦੇ ਹਰੀਪੁਰ ਤੋਂ ਚੈਲਚੌਕ ਖੇਤਰ ''ਚ ਆਈ ਬਰਾਤ ਦੀ ਗੱਡੀ ਦੇ ਪਲਟ ਜਾਣ ਨਾਲ ਚਾਲਕ ਸਮੇਤ 4 ਲੋਕ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਗਣਈ ਚੌਕ ਦੇ ਲੋਕਾਂ ਨੇ ਤੁਰੰਤ ਗੱਡੀ ''ਚ ਫੱਸੇ ਸਾਰੇ ਜ਼ਖਮੀ ਲੋਕਾਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਗੋਹਰ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਸਾਗਰ ਸੇਨ, ਨਿਸ਼ਾਂਤ ਸੇਨ, ਜਤਿੰਦਰ ਸੇਨ ਅਤੇ ਮੋਹਿਤ ਪਠਾਨੀਆ ਵਾਸੀ ਸੁੰਦਰਨਗਰ ਦੇ ਰੂਪ ''ਚ ਪੁਲਸ ਨੇ ਕੀਤੀ ਹੈ। ਸਾਰੇ ਜ਼ਖਮੀਆਂ ਨੂੰ ਸੁੰਦਰਨਗਰ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਨੇ ਦੁਰਘਟਨਾ ਦਾ ਮਾਮਲਾ ਦਰਜ ਕਰ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ।
ਬਾਈਕ ਨੂੰ ਬਚਾਉਣ ਦੇ ਚੱਕਰ ''ਚ ਵਾਪਰਿਆ ਹਾਦਸਾ
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਐਤਵਾਰ ਸ਼ਾਮ ਬਰਾਤੀਆਂ ਦੀ ਗੱਡੀ ਟਾਟਾ ਸਫਾਰੀ (ਨੰਬਰ-ਐੱਚ.ਪੀ 31-ਡੀ. 1516) ਅਚਾਨਕ ਗਣਈ ਚੌਕ ਦੇ ਨੇੜੇ ਇਕ ਮਕਾਨ ਦੇ ਕੋਲ ਪਲਟ ਗਈ। ਐੱਸ.ਐੱਚ.ਓ. ਚਾਂਦ ਕਿਸ਼ੋਰ ਨੇ ਦੱਸਿਆ ਕਿ ਪੁਲਸ ਨੇ ਦੁਰਘਟਨਾ ਦਾ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਹਮਣਿਓਂ ਗਲਤ ਸਾਈਡ ਤੋਂ ਆ ਰਹੀ ਇਕ ਬਾਈਕ ਨੂੰ ਬਚਾਉਣ ਦੇ ਚੱਕਰ ''ਚ ਟਾਟਾ ਸਫਾਰੀ ਸੜਕ ਤੋਂ ਹੇਠਾਂ ਪਲਟ ਗਈ।