ਰਾਜਦ ਨੇ ਨਿਤੀਸ਼ ਸਰਕਾਰ ਨੂੰ ਦੱਸਿਆ- ''ਕੁਰਸੀ ਦੇ ਪਿਆਰੇ ਅਤੇ ਬਿਹਾਰ ਦੇ ਹੱਤਿਆਰੇ''

02/04/2020 1:16:29 PM

ਪਟਨਾ— ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਦੇਸ਼ 'ਚ ਰਾਸ਼ਟਰੀ ਜਨਤਾ ਦਲ (ਰਾਜਦ) ਅਤੇ ਜੇ.ਡੀ.ਯੂ. ਦਰਮਿਆਨ ਪੋਸਟਰ ਵਾਰ ਜਾਰੀ ਹੈ। ਪਿਛਲੇ ਦਿਨੀਂ ਨਿਤੀਸ਼ ਸਰਕਾਰ ਨੂੰ ਟ੍ਰਬਲ ਇੰਜਣ ਅਤੇ ਲੁੱਟ ਐਕਸਪ੍ਰੈੱਸ ਦੱਸਣ ਤੋਂ ਬਾਅਦ ਰਾਜਦ ਨੇ ਇਕ ਵਾਰ ਫਿਰ ਰਾਜਧਾਨੀ ਪਟਨਾ 'ਚ ਪੋਸਟਰ ਲਗਵਾਏ ਹਨ। ਇਨ੍ਹਾਂ ਪੋਸਟਰਾਂ 'ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੂੰ 'ਕੁਰਸੀ ਦੇ ਪਿਆਰੇ' ਅਤੇ 'ਬਿਹਾਰ ਦੇ ਹੱਤਿਆਰੇ' ਦੱਸਿਆ ਗਿਆ ਹੈ। ਪੋਸਟਰ 'ਚ ਮੁੱਖ ਮੰਤਰੀ ਨਿਤੀਸ਼ ਕੁਮਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਵਿਤਾ ਲਿਖੀ ਹੋਈ ਹੈ। ਨਾਲ ਹੀ ਇਕ ਪਾਸੇ ਕੁਰਸੀ ਨਾਲ ਬੱਝੇ ਨਿਤੀਸ਼ ਕੁਮਾਰ ਦਾ ਕੈਰੀਕੇਚਰ ਬਣਾਇਆ ਗਿਆ ਹੈ ਅਤੇ ਹੇਠਾਂ ਡੁੱਬਦਾ ਹੋਇਆ ਬਿਹਾਰ ਦਿਖਾਇਆ ਹੈ। ਇਸ ਤੋਂ ਪਹਿਲਾਂ ਵੀ ਰਾਜਦ ਨੇ ਨਿਤੀਸ ਕੁਮਾਰ 'ਤੇ ਹਮਲਾ ਬੋਲਦੇ ਹੋਏ ਪੋਸਟਰ ਲਗਵਾਏ ਸਨ, ਜਿਸ 'ਚ ਨਿਤੀਸ਼ ਅਤੇ ਸੁਸ਼ੀਲ ਦੀਆਂ ਤਸਵੀਰਾਂ ਨਾਲ ਲੁੱਟ ਐਕਸਪ੍ਰੈੱਸ ਅਤੇ ਝੂਠ ਐਕਸਪ੍ਰੈੱਸ ਲਿਖਿਆ ਗਿਆ ਸੀ।

ਇਨ੍ਹਾਂ ਪੋਸਟਰਾਂ 'ਚ ਇਕ ਪਾਸੇ ਨਿਤੀਸ਼ ਦੀ ਤਸਵੀਰ ਸੀ, ਉੱਥੇ ਹੀ ਦੂਜੇ ਪਾਸੇ ਭਾਜਪਾ ਨੇਤਾ ਸੁਸ਼ੀਲ ਕੁਮਾਰ ਮੋਦੀ ਦੀ ਫੋਟੋ ਲੱਗੀ ਹੋਈ ਸੀ। ਨਿਤੀਸ਼ ਅਤੇ ਸੁਸ਼ੀਲ ਦੀਆਂ ਤਸਵੀਰਾਂ ਨੂੰ ਇੰਜਣ 'ਤੇ ਲੱਗੀਆਂ ਦਿਖਾਈਆਂ ਗਈਆਂ ਸਨ। ਨਿਤੀਸ਼ ਨੂੰ ਪੋਸਟਰ 'ਚ ਲੁੱਟ ਐਕਸਪ੍ਰੈੱਸ ਕਿਹਾ ਗਿਆ ਤਾਂ ਸੁਸ਼ੀਲ ਮੋਦੀ ਨੂੰ ਝੂਠ ਐਕਸਪ੍ਰੈੱਸ ਦੱਸਿਆ ਗਿਆ। ਪੋਸਟਰ ਦੇ ਉੱਪਰੀ ਹਿੱਸੇ 'ਚ ਲਿਖਿਆ ਹੈ ਕਿ ਬਿਹਾਰ ਨੂੰ ਬਰਬਾਦ ਕਰਨ ਵਾਲਾ ਟ੍ਰਬਲ ਇੰਜਣ। ਇਸ ਤੋਂ ਪਹਿਲਾਂ ਰਾਜਦ ਮੁਖੀ ਲਾਲੂ ਪ੍ਰਸਾਦ ਨੂੰ ਲੈ ਕੇ ਪੋਸਟਰ ਲਗਾਇਆ ਗਿਆ ਸੀ। ਟਰੇਨ ਨੂੰ 'ਕਰਪਸ਼ਨ ਮੇਲ' ਦੱਸਿਆ ਗਿਆ, ਜਦਕਿ ਲਾਲੂ ਦੀ ਤਸਵੀਰ 'ਚ ਉਨ੍ਹਾਂ ਦੇ ਹੱਥ 'ਚ 'ਅਪਰਾਧ ਗਾਥਾ' ਦੀ ਕਿਤਾਬ ਦਿੱਸ ਰਹੀ ਸੀ। ਇਸ ਪੋਸਟਰ 'ਤੇ ਬਣੇ ਟਰੇਨ 'ਤੇ ਲਿਖਿਆ ਹੈ 'ਪਟਨਾ ਤੋਂ ਹੋਟਵਾਰ' ਅਤੇ ਉਸ ਦੇ ਅੱਗੇ 'ਕਰਪਸ਼ਨ ਐਕਸਪ੍ਰੈੱਸ' ਅਤੇ ਸਵਾਰਥੀ ਵੀ ਲਿਖਿਆ ਹੋਇਆ ਸੀ।

DIsha

This news is Content Editor DIsha