ਦਾਊਦ ਇਬ੍ਰਾਹਿਮ ਦੇ ਭਤੀਜੇ ਰਿਜ਼ਵਾਨ ਕਾਸਕਰ ''ਤੇ ਲੱਗਾ ਮਕੋਕਾ

07/29/2019 10:19:23 PM

ਮੁੰਬਈ— ਅੰਡਰਵਰਲਡ ਡਾਨ ਦਾਊਦ ਇਬ੍ਰਾਹਿਮ ਦੇ ਭਤੀਜੇ ਰਿਜ਼ਵਾਨ ਕਾਸਕਰ 'ਤੇ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ 1999 (ਮਕੋਕਾ) ਲਾਇਆ ਗਿਆ ਹੈ। ਹਾਲ ਹੀ Ýਚ ਰਿਜ਼ਵਾਨ ਨੂੰ ਮੁੰਬਈ ਦੇ ਇਕ ਵਪਾਰੀ ਤੋਂ ਜਬਰਨ ਵਸੂਲੀ ਦੇ ਦੋਸ਼ 'ਚ ਮੁੰਬਈ ਕ੍ਰਾਈਮ ਬ੍ਰਾਂਚ ਦੀ ਐਂਟੀ ਐਕਸਟ੍ਰਾਸ਼ਨ ਸੈੱਲ (ਏ. ਈ. ਸੀ.) ਨੇ ਗ੍ਰਿਫਤਾਰ ਕੀਤਾ ਸੀ। ਦੱਸਣਯੋਗ ਹੈ ਕਿ ਰਿਜ਼ਵਾਨ ਨੂੰ ਉਸ ਸਮੇਂ ਮੁੰਬਈ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਬੁੱਧਵਾਰ ਰਾਤ ਦੇਸ਼ ਛੱਡ ਕੇ ਭੱਜਣ ਦੀ ਫਿਰਾਕ 'ਚ ਸੀ।


satpal klair

Content Editor

Related News