ਨਦੀ ''ਚ ਡੁੱਬਣ ਨਾਲ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਹੋਈ ਮੌਤ

09/24/2017 5:11:17 PM

ਸੀਤਾਮੜੀ— ਬਿਹਾਰ ਦੇ ਸੀਤਾਮੜੀ ਜ਼ਿਲੇ ਦੇ ਰੀਗਾ ਥਾਣੇ ਦੇ ਬੇਲਹੀਆ 'ਚ ਐਤਵਾਰ ਨੂੰ ਨਦੀ 'ਚ ਡੁੱਬਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਸਾਰੇ ਇਕ ਹੀ ਪਰਿਵਾਰ ਦੇ ਮੈਂਬਰ ਸੀ। ਸਾਰੇ ਨਦੀ 'ਚ ਰੇਤ ਕੱਢਣ ਲਈ ਗਏ ਸੀ। ਇਸ ਦੌਰਾਨ ਸਾਰਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਘਟਨਾ ਦੇ ਬਾਰੇ 'ਚ ਦੱਸਿਆ ਜਾ ਰਿਹਾ ਹੈ ਕਿ ਘਰ 'ਚ ਕੁਝ ਕੰਮ ਚੱਲ ਰਿਹਾ ਸੀ। ਇਸ ਨੂੰ ਲੈ ਕੇ ਸਾਰੇ ਲੋਕ ਨਦੀ ਤੋਂ ਰੇਤ ਕੱਢਣ ਗਏ ਸੀ। ਇਸ ਦੌਰਾਨ ਹਾਦਸਾ ਹੋ ਗਿਆ। ਹਾਦਸੇ ਦੇ ਬਾਅਦ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪਰਿਵਾਰਕ ਮੈਬਰਾਂ ਨੇ ਸੜਕ ਨੂੰ ਜ਼ਾਮ ਕਰ ਦਿੱਤਾ ਅਤੇ ਮੁਆਵਜ਼ੇ ਦੀ ਮੰਗ ਕਰਨ ਲੱਗੇ। ਪ੍ਰਸ਼ਾਸਨ ਵੱਲੋਂ ਮੁਆਵਜ਼ੇ ਦੇ ਭਰੋਸੇ ਦੇ ਬਾਅਦ ਜ਼ਾਮ ਹਟਾ ਦਿੱਤਾ ਗਿਆ ਹੈ।