ਕੋਰੋਨਾ ਮਰੀਜ਼ਾਂ 'ਚ ਫੈਲ ਰਿਹਾ ਹੁਣ 'ਬਲੈਕ ਫੰਗਜ਼' ਦਾ ਖ਼ਤਰਾ, ਤੇਜ਼ੀ ਨਾਲ ਵੱਧ ਰਹੇ ਮਾਮਲੇ

05/11/2021 5:11:35 AM

ਨਵੀਂ ਦਿੱਲੀ - ਕੋਵਿਡ ਮਹਾਮਾਰੀ ਦੀ ਦੂਜੀ ਲਹਿਰ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਜੋ ਮਿਊਕਰਮਾਇਕੋਸਿਸ (ਬਲੈਕ ਫੰਗਜ਼ ਜਾਂ ਕਾਲੀ ਫਫੂੰਦ) ਨਾਲ ਪੀੜਤ ਹਨ। ਪੁਣੇ ਵਿੱਚ ਹਰ ਦਿਨ ਔਸਤਨ ਘੱਟ ਤੋਂ ਘੱਟ ਦੋ ਜਾਂ ਤਿੰਨ ਮਰੀਜ਼ ਅਜਿਹੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਦਾ ਡਾਕਟਰ ਬਲੈਕ ਫੰਗਜ਼ ਲਈ ਇਲਾਜ ਕਰ ਰਹੇ ਹਨ। ਕੋਵਿਡ ਦੀ ਪਹਿਲੀ ਲਹਿਰ ਦੌਰਾਨ ਅਜਿਹੇ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਸੀ। ਦੇਸ਼ ਵਿੱਚ ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਖਾਸ ਤੌਰ 'ਤੇ ਮਿਊਕਰਮਾਇਕੋਸਿਸ ਦੇ ਮਾਮਲੇ ਵੱਧ ਰਹੇ ਹਨ।

ਬਲੈਕ ਫੰਗਜ਼ ਜਾਂ ਮਿਊਕਰਮਾਇਕੋਸਿਸ ਮਿਊਕਰ ਫੰਗਜ਼ ਦੀ ਵਜ੍ਹਾ ਨਾਲ ਹੋਣ ਵਾਲਾ ਅਨੋਖਾ ਵਾਇਰਸ ਹੈ। ਮਿੱਟੀ, ਫਲ-ਸਬਜ਼ੀਆਂ ਦੇ ਸੜ੍ਹਨ ਦੀ ਜਗ੍ਹਾ, ਖਾਦ ਬਣਨ ਵਾਲੀ ਜਗ੍ਹਾ ਇਹ ਮਿਊਕਰ ਫੰਗਜ਼ ਪੈਦਾ ਹੁੰਦਾ ਹੈ। ਇਸ ਦੀ ਮੌਜੂਦਗੀ ਮਿੱਟੀ ਅਤੇ ਹਵਾ ਦੋਨਾਂ ਥਾਵਾਂ 'ਤੇ ਹੋ ਸਕਦੀ ਹੈ। ਇਨਸਾਨ ਦੀ ਨੱਕ ਅਤੇ ਕਫ਼ ਵਿੱਚ ਵੀ ਇਹ ਪਾਇਆ ਜਾਂਦਾ ਹੈ। ਇਸ ਨਾਲ ਸਾਇਨਸ, ਦਿਮਾਗ, ਫੇਫੜੇ ਪ੍ਰਭਾਵਿਤ ਹੁੰਦੇ ਹਨ।

ਇਹ ਵੀ ਪੜ੍ਹੋ- ਰੇਲਵੇ ਦੇ 1952 ਕਰਮਚਾਰੀਆਂ ਦੀ ਮੌਤ, ਹਰ ਰੋਜ਼ 1000 ਕਰਮਚਾਰੀਆਂ ਨੂੰ ਹੋ ਰਿਹਾ ਕੋਰੋਨਾ!

ਇਹ ਡਾਇਬਿਟੀਜ਼ ਦੇ ਮਰੀਜ਼ਾਂ ਜਾਂ ਘੱਟ ਇੰਮਿਉਨਿਟੀ ਵਾਲੇ ਲੋਕਾਂ, ਕੈਂਸਰ ਜਾਂ ਏਡਜ਼ ਦੇ ਮਰੀਜ਼ਾਂ ਲਈ ਖ਼ਤਰਨਾਕ ਵੀ ਹੋ ਸਕਦਾ ਹੈ। ਬਲੈਕ ਫੰਗਜ਼ ਵਿੱਚ ਮੌਤ ਦਰ 50 ਤੋਂ 60 ਫ਼ੀਸਦੀ ਤੱਕ ਹੁੰਦੀ ਹੈ। ਕੋਵਿਡ 19 ਦੇ ਗੰਭੀਰ ਮਰੀਜ਼ਾਂ ਦੇ ਇਲਾਜ ਵਿੱਚ ਸਟੀਰਾਇਡਜ਼ ਦੇ ਇਸਤੇਮਾਲ ਦੀ ਵਜ੍ਹਾ ਨਾਲ ਬਲੈਕ ਫੰਗਜ਼ ਦੇ ਮਾਮਲੇ ਵੱਧ ਰਹੇ ਹਨ।

ਕੀ ਹੈ ਲੱਛਣ?
ਇਸ ਬੀਮਾਰੀ ਵਿੱਚ ਮਰੀਜ਼ ਵਿੱਚ ਨੱਕ ਦਾ ਵਗਣਾ, ਚਿਹਰੇ ਦਾ ਸੁੱਜਣਾ, ਅੱਖਾਂ ਪਿੱਛਲੇ ਹਿੱਸੇ ਵਿੱਚ ਦਰਦ, ਖੰਘ, ਮੁੰਹ  ਦੇ ਨਹੀਂ ਭਰਨ ਵਾਲੇ ਛਾਲੇ, ਦੰਦਾ ਦਾ ਹਿੱਲਣਾ ਅਤੇ ਮਸੂੜਿਆਂ ਵਿੱਚ ਪਸ ਪੈਣਾਂ ਆਦਿ ਲੱਛਣ ਦਿਖਦੇ ਹਨ। ਬਲੈਕ ਫੰਗਜ਼ ਨੂੰ ਅਕਸਰ ਕੋਵਿਡ ਦੇ ਇਲਾਜ ਦੌਰਾਨ ਦਿੱਤੀਆਂ ਗਈਆਂ ਦਵਾਈਆਂ ਦਾ ਸਾਇਡ ਇਫੈਕਟ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ- ਸਸਕਾਰ ਲਈ ਲੱਕੜੀਆਂ ਨਹੀਂ ਤਾਂ ਲੋਕ ਨਦੀ 'ਚ ਸੁੱਟ ਰਹੇ ਲਾਸ਼? 45 ਲਾਸ਼ਾਂ ਮਿਲਣ ਨਾਲ ਫੈਲੀ ਸਨਸਨੀ

ਡਾਕਟਰਾਂ ਮੁਤਾਬਕ ਘੱਟ ਇੰਮਿਉਨਿਟੀ ਵਾਲੇ ਮਰੀਜ਼ਾਂ ਵਿੱਚ ਹੀ ਫੰਗਜ਼ ਇਨਫੈਕਸ਼ਨ ਦੇਖਣ ਨੂੰ ਮਿਲਦਾ ਹੈ। ਅਜਿਹੇ ਮਰੀਜ਼ ਜੋ ਸਟੀਰਾਇਡਜ਼ 'ਤੇ ਹਨ ਜਾਂ ਜਿਨ੍ਹਾਂ ਨੂੰ ਡਾਇਬਿਟੀਜ਼ ਹੈ ਜਾਂ ਜੋ ਆਰਗਨ ਟਰਾਂਸਪਲਾਂਟ ਤੋਂ ਗੁਜਰੇ ਹੋਣ। ਇਹ ਫੰਗਜ਼ ਨਮੀ ਵਿੱਚ ਰਸਾਇਣਿਕ ਬਦਲਾਅ ਕਰਦਾ ਹੈ, ਜਦੋਂ ਇੰਮਿਉਨਿਟੀ ਘੱਟ ਹੁੰਦੀ ਹੈ ਅਤੇ ਖੂਨ ਦੀ ਸਪਲਾਈ ਘੱਟ ਹੁੰਦੀ ਹੈ। ਇਸ ਇਨਫੈਕਸ਼ਨ ਦਾ ਪ੍ਰਸਾਰ ਬਹੁਤ ਤੇਜ਼ੀ ਨਾਲ ਹੁੰਦਾ ਹੈ। ਕੋਵਿਡ ਦੀ ਪਹਿਲੀ ਲਹਿਰ ਵਿੱਚ ਰਿਕਵਰੀ ਤੋਂ ਬਾਅਦ ਘੱਟ ਤੋਂ ਘੱਟ ਸਾਢੇ ਤਿੰਨ ਹਫਤੇ ਦਾ ਸਮਾਂ ਮਿਊਕਰਮਾਇਕੋਸਿਸ ਦੇ ਲੱਛਣ ਉਭਰਣ ਵਿੱਚ ਲੱਗਾ। ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਇਹ ਢਾਈ ਹਫਤੇ ਵਿੱਚ ਹੀ ਸਾਹਮਣੇ ਆ ਰਿਹਾ ਹੈ।

ਇਹ ਵੀ ਪੜ੍ਹੋ- ਕੋਰੋਨਾ: ਦੂਜੀ ਲਹਿਰ 'ਚ ਸਿਰਫ਼ 70 ਦਿਨਾਂ 'ਚ 88,959 ਲੋਕਾਂ ਦੀ ਹੋਈ ਮੌਤ

ਕੀ ਕਹਿੰਦੇ ਹਨ ਮਾਹਰ?
ਪੂਣੇ ਹਸਪਤਾਲ ਵਿੱਚ ਕੰਸਲਟੈਂਟ ਫਿਜ਼ੀਸ਼ੀਅਨ ਡਾ. ਦਤਾਤ੍ਰੇਅ ਪਟਕੀ ਮੁਤਾਬਕ ਜਿਨ੍ਹਾਂ ਕੋਰੋਨਾ ਮਰੀਜ਼ਾਂ ਨੂੰ ਪਹਿਲਾਂ ਤੋਂ ਡਾਇਬਿਟੀਜ਼ ਹੁੰਦੀ ਹੈ, ਉਨ੍ਹਾਂ ਨੂੰ ਮਿਊਕਰਮਾਇਕੋਸਿਸ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਸ਼ੁਗਰ ਲੈਵਲ ਦਾ ਜ਼ਿਆਦਾ ਹੋਣਾ ਅਤੇ ਸਟੀਰਾਇਡ ਦਾ ਜ਼ਿਆਦਾ ਇਸਤੇਮਾਲ ਬਲੈਕ ਫੰਗਜ਼ ਇਨਫੈਕਸ਼ਨ ਨੂੰ ਸੱਦਾ ਦੇਣ ਵਰਗਾ ਹੈ। ਡਾ. ਪਟਕੀ ਕਹਿੰਦੇ ਹਨ ਉਨ੍ਹਾਂ ਨੇ ਪਿਛਲੇ ਛੇ ਮਹੀਨੇ ਵਿੱਚ ਅਜਿਹੇ 50 ਮਰੀਜ਼ਾਂ ਦਾ ਇਲਾਜ ਕੀਤਾ ਹੈ, ਜਦੋਂ ਕਿ ਇਸ ਤੋਂ ਪਹਿਲਾਂ ਔਸਤਨ ਹਰ ਸਾਲ ਦੋ-ਤਿੰਨ ਹੀ ਅਜਿਹੇ ਮਰੀਜ਼ ਉਨ੍ਹਾਂ ਦੇ ਕੋਲ ਇਲਾਜ ਲਈ ਆਉਂਦੇ ਸਨ।

ਇਹ ਵੀ ਪੜ੍ਹੋ- ਕੋਰੋਨਾ ਮਰੀਜ਼ਾਂ 'ਚ ਫੈਲ ਰਿਹਾ ਹੁਣ 'ਬਲੈਕ ਫੰਗਜ਼' ਦਾ ਖਤਰਾ, ਤੇਜ਼ੀ ਨਾਲ ਵੱਧ ਰਹੇ ਮਾਮਲੇ

ਇਸ ਤਰ੍ਹਾਂ ਪਾ ਸਕਦੇ ਹਨ ਕਾਬੂ 
ਰੂਬੀ ਹਾਲ ਕਲਿਨਿਕ ਵਿੱਚ ਫਿਜ਼ੀਸ਼ੀਅਨ ਡਾ. ਅਭਿਜੀਤ ਲੋਢਾ ਦਾ ਕਹਿਣਾ ਹੈ ਕਿ ਮਿਉਕਰਮਾਇਕੋਸਿਸ ਦੇ ਇਲਾਜ ਲਈ ਜ਼ਰੂਰੀ ਹੈ, ਇਸ ਦੀ ਜਲਦੀ ਪਛਾਣ ਹੋਵੇ। ਐਂਟੀ ਫੰਗਜ਼ ਦਵਾਈ ਸਮਰੱਥ ਅਤੇ ਸਹੀ ਮਾਤਰਾ ਵਿੱਚ ਸੀ ਸਮੇਂ 'ਤੇ ਦਿੱਤੀ ਜਾਵੇ ਤਾਂ ਇਹ ਫੰਗਜ਼ ਕਾਬੂ ਵਿੱਚ ਆ ਸਕਦਾ ਹੈ। ਡਾ. ਲੋਢਾ ਨੇ ਬੀਤੇ ਇੱਕ ਸਾਲ ਵਿੱਚ 70 ਅਜਿਹੇ ਮਰੀਜ਼ਾਂ ਦਾ ਇਲਾਜ ਕੀਤਾ ਹੈ। ਇਸ ਵਿੱਚ ਇਲਾਜ ਸ਼ੁਰੂ ਹੋਣ ਵਿੱਚ ਜਿੰਨੀ ਦੇਰ ਹੁੰਦੀ ਹੈ ਉਨਾਂ ਹੀ ਮਰੀਜ਼ ਨੂੰ ਖ਼ਤਰਾ ਵੱਧ ਜਾਂਦਾ ਹੈ। ਡਾ. ਅਮਿਤ ਗਰਜੇ ਦਾ ਕਹਿਣਾ ਹੈ ਕਿ ਇਹ ਇਨਫੈਕਸ਼ਨ ਸਾਰੇ ਉਮਰ ਵਰਗ ਵਿੱਚ ਪਾਇਆ ਜਾ ਸਕਦਾ ਹੈ। ਕਦੇ-ਕਦੇ ਉੱਪਰੀ ਜਾਂ ਹੇਠਲੇ ਜਬੜੇ ਲਈ ਤਾਂ ਕਦੇ ਅੱਖ ਦੇ ਪਿੱਛੇ ਇਸ ਮਿਊਕਰਮਾਇਕੋਸਿਸ ਦੇ ਲੱਛਣ ਦਿਖਦੇ ਹਨ। ਇਹ ਬੀਮਾਰੀ ਘੱਟ ਇੰਮਿਊਨਿਟੀ ਦੀ ਵਜ੍ਹਾ ਨਾਲ ਹੁੰਦੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 

Inder Prajapati

This news is Content Editor Inder Prajapati