ਇੰਦਰਾਣੀ ਦੇ ਵਿਰੋਧ ''ਚ ਉਤਰੇ ਰਿਸ਼ੀ ਕਪੂਰ, ਕਿਹਾ ਕੁਝ ਅਜਿਹਾ ਕਿ...(ਦੇਖੋ ਤਸਵੀਰਾਂ)

08/28/2015 3:08:46 PM


ਨਵੀਂ ਦਿੱਲੀ- ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਦਾਕਾਰ ਰਿਸ਼ੀ ਕਪੂਰ ਨੇ ਆਪਣੀ ਹੀ ਬੇਟੀ ਦੀ ਹੱਤਿਆ ਕਰਨ ਵਾਲੀ ਇੰਦਰਾਣੀ ਮੁਖਰਜੀ ਨੂੰ ਵੱਖਰੀ ਕਿਸਮ ਦੀ ਸਿਰਫਿਰੀ ਔਰਤ ਦੱਸਿਆ ਹੈ। ਰਿਸ਼ੀ ਕਪੂਰ ਨੇ ਟਵਿੱਟਰ ਅਕਾਊਂਟ ''ਤੇ ਲਿਖਿਆ, ਇੰਦਰਾਣੀ ਕਾਫੀ ਸਾਲ ਪਹਿਲਾਂ ਮੇਰੇ ਕੋਲ ਇਕ ਟੀ. ਵੀ. ਸ਼ੋਅ ਵਿਚ ਕੰਮ ਕਰਨ ਦਾ ਆਫਰ ਲੈ ਕੇ ਆਈ ਸੀ।
ਉਹ ਉਦੋਂ ਵੀ ਵੱਖਰੀ ਕਿਸਮ ਦੀ ਸਿਰਫਿਰੀ ਔਰਤ ਸੀ। ਕਲਪਨਾ ਕਰੋ, ਆਪਣੀ ਹੀ ਬੇਟੀ ਨੂੰ ਮਾਰ ਦਿੱਤਾ।  ਇਹ ਬੇਹੱਦ ਹੈਰਾਨ ਕਰ ਦੇਣ ਵਾਲੀ ਗੱਲ ਹੈ। ਸਟਾਰ ਇੰਡੀਆ ਦੇ ਸਾਬਕਾ ਸੀ. ਈ. ਓ. ਪੀਟਰ ਮੁਖਰਜੀ ਦੀ ਪਤਨੀ ਨੂੰ ਆਪਣੀ ਇੰਦਰਾਣੀ ਮੁਖਰਜੀ ਨੂੰ ਆਪਣੀ ਹੀ ਬੇਟੀ ਸ਼ੀਨਾ ਵੋਰਾ ਦੀ ਹੱਤਿਆ ਦੇ ਸ਼ੱਕ ਵਿਚ 26 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇੰਦਰਾਣੀ ''ਤੇ ਸ਼ੀਨਾ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕਰਨ ਅਤੇ ਹੱਤਿਆ ਤੋਂ ਬਾਅਦ ਮਹਾਰਾਸ਼ਟਰ ਵਿਚ ਰਾਏਗੜ੍ਹ ਜ਼ਿਲੇ ਦੇ ਜੰਗਲਾਂ ''ਚ ਉਸ ਦੀ ਲਾਸ਼ ਨੂੰ ਗੜ੍ਹ ਦੇਣ ਦਾ ਦੋਸ਼ ਹੈ। ਦੱਸਣਯੋਗ ਹੈ ਕਿ ਇੰਦਰਾਣੀ ਆਈ. ਐਨ. ਐਕਸ. ਦੀ ਸਾਬਕਾ ਸੀ. ਈ. ਓ. ਹੈ, ਉਸ ਨੇ ਸਟਾਰ ਇੰਡੀਆ ਦੇ ਸਾਬਕਾ ਸੀ. ਈ. ਓ. ਪੀਟਰ ਮੁਖਰਜੀ ਨਾਲ 2012 ''ਚ ਦੂਜਾ ਵਿਆਹ ਕਰਵਾਇਆ ਸੀ ਅਤੇ ਉਸ ਨੇ ਆਪਣੀ ਹੀ ਬੇਟੀ ਨੂੰ ਭੈਣ ਦੱਸਿਆ ਸੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

This news is News Editor Tanu