PM ਮੋਦੀ ਦਾ ਟਵੀਟ- ਟੈਲੇਂਟ ਦੇ ਪਾਵਰਹਾਊਸ ਸਨ ਰਿਸ਼ੀ ਕਪੂਰ

04/30/2020 11:53:56 AM

ਨਵੀਂ ਦਿੱਲੀ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਦਾ ਵੀਰਵਾਰ ਸਵੇਰੇ ਐੱਚ.ਐੱਨ. ਰਿਲਾਇੰਸ ਹਸਪਤਾਲ 'ਚ ਦਿਹਾਂਤ ਹੋ ਗਿਆ। 67 ਸਾਲਾ ਅਭਿਨੇਤਾ ਰਿਸ਼ੀ ਕਪੂਰ ਦੇ ਦਿਹਾਂਤ 'ਤੇ ਬਾਲੀਵੁੱਡ ਹਸਤੀਆਂ, ਦੇਸ਼ ਦੇ ਨੇਤਾਵਾਂ ਸਮੇਤ ਕਈ ਵੱਡੀਆਂ ਹਸਤੀਆਂ ਸੋਗ 'ਚ ਹਨ। ਸਾਰੇ ਆਪਣੇ-ਆਪਣੇ ਤਰੀਕੇ ਨਾਲ ਉਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ 'ਚ ਲਿਖਿਆ ਕਿ ਰਿਸ਼ੀ ਕਪੂਰ ਟੈਲੇਂਟ ਦੇ ਪਾਵਰਹਾਊਸ ਸਨ। ਮੈਨੂੰ ਹਮੇਸ਼ਾ ਸੋਸ਼ਲ ਮੀਡੀਆ ਨੇ ਉਨਾਂ ਨਾਲ ਗੱਲਬਾਤ ਯਾਦ ਰਹੇਗੀ। ਉਨਾਂ ਨੂੰ ਫਿਲਾਮਾਂ ਤੋਂ ਇਲਾਵਾ ਭਾਰਤ ਦੇ ਵਿਕਾਸ ਦੀ ਵੀ ਕਾਫ਼ੀ ਚਿੰਤਾ ਰਹਿੰਦੀ ਸੀ। ਅਜਿਹੇ ਅਭਿਨੇਤਾ ਦੇ ਦਿਹਾਂਤ ਤੋਂ ਦੁਖੀ ਹਾਂ। ਉਨਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਮੇਰੀ ਹਮਦਰਦੀ। ਓਮ ਸ਼ਾਂਤੀ।

PunjabKesariਦੱਸਣਯੋਗ ਹੈ ਕਿ ਰਿਸ਼ੀ ਕਪੂਰ ਦੇ ਭਰਾ ਅਤੇ ਅਭਿਨੇਤਾ ਰਣਧੀਰ ਕਪੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਰਿਸ਼ੀ ਨਹੀਂ ਰਹੇ। ਉਨਾਂ ਦਾ ਦਿਹਾਂਤ ਹੋ ਗਿਆ ਹੈ।'' ਰਿਸ਼ੀ ਕਪੂਰ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਸਿਹਤ ਵਿਗੜਨ ਤੋਂ ਬਾਅਦ ਬੁੱਧਵਾਰ ਨੂੰ ਉਨਾਂ ਨੂੰ ਐੱਚ.ਐੱਨ. ਰਿਲਾਇੰਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਅਮਰੀਕਾ 'ਚ ਕਰੀਬ ਇਕ ਸਾਲ ਤੱਕ ਕੈਂਸਰ ਦਾ ਇਲਾਜ ਕਰਵਾਉਣ ਤੋਂ ਬਾਅਦ ਉਹ ਪਿਛਲੇ ਸਾਲ ਸਤੰਬਰ 'ਚ ਭਾਰਤ ਆਏ ਸਨ। ਫਰਵਰੀ 'ਚ ਵੀ ਸਿਹਤ ਖਰਾਬ ਹੋਣ ਕਾਰਨ ਉਨਾਂ ਨੂੰ 2 ਵਾਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।


DIsha

Content Editor

Related News