ਦੰਗੇ ਤਾਂ ਹੁੰਦੇ ਰਹਿੰਦੇ ਹਨ, ਇਹ ਜ਼ਿੰਦਗੀ ਦਾ ਹਿੱਸਾ ਹੈ : ਰਣਜੀਤ ਚੌਟਾਲਾ

02/27/2020 10:15:59 PM

ਨਵੀਂ ਦਿੱਲੀ— ਦਿੱਲੀ 'ਚ ਹੋ ਰਹੀ ਹਿੰਸਾ 'ਤੇ ਹਰਿਆਣਾ ਤੋਂ ਭਾਜਪਾ ਦੇ ਸੀਨੀਅਰ ਮੰਤਰੀ ਰਣਜੀਤ ਚੌਟਾਲਾ ਨੇ ਕਿਹਾ ਕਿ ਦੰਗੇ ਤਾਂ ਹੁੰਦੇ ਰਹਿੰਦੇ ਹਨ, ਜਦ ਇੰਦਰਾ ਗਾਂਧੀ ਦੀ ਹੱਤਿਆ ਹੋਈ ਸੀ, ਉਦੋਂ ਵੀ ਪੂਰੀ ਦਿੱਲੀ ਸੜ ਰਹੀ ਸੀ। ਇਹ ਤਾਂ ਜ਼ਿੰਦਗੀ ਦਾ ਹਿੱਸਾ ਹੈ। ਰਣਜੀਤ ਚੌਟਾਲਾ ਹਰਿਆਣਾ ਸਰਕਾਰ ਦੇ ਬਿਜਲੀ ਮੰਤਰੀ ਹਨ।
ਉਹ ਆਜ਼ਾਦ ਮੈਂਬਰ ਵਜੋਂ ਜਿੱਤ ਕੇ ਵਿਧਾਨ ਸਭਾ ਪਹੁੰਚੇ ਸਨ। ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਉਹ ਹਰਿਆਣਾ ਦੇ ਸਾਬਕਾ ਸੀ. ਐੱਮ. ਚੌਧਰੀ ਦੇਵੀ ਲਾਲ ਦੇ ਪੁੱਤਰ ਅਤੇ ਓਮ ਪ੍ਰਕਾਸ਼ ਚੌਟਾਲਾ ਦੇ ਛੋਟੇ ਭਰਾ ਹਨ। ਰਣਜੀਤ ਚੌਟਾਲਾ ਰਾਣੀਆ ਸੀਟ ਤੋਂ ਵਿਧਾਇਕ ਹਨ। ਇਸ ਸਬੰਧ 'ਚ ਜਾਰੀ ਉਨ੍ਹਾਂ ਦੇ ਵੀਡੀਓ ਦੇ ਅੰਤ ਵਿਚ ਮੰਤਰੀ ਚੌਟਾਲਾ ਕਹਿੰਦੇ ਹਨ ਕਿ ਸਰਕਾਰ ਇਸ ਮਾਮਲੇ ਨੂੰ ਮੁਸਤੈਦੀ ਨਾਲ ਕੰਟਰੋਲ ਕਰ ਰਹੀ ਹੈ।

KamalJeet Singh

This news is Content Editor KamalJeet Singh