ਰੀਨਾ ਮਿੱਤਰਾ ਅੰਦਰੂਨੀ ਸੁਰੱਖਿਆ ਮਾਮਲਿਆਂ ਦੀ ਮੁੱਖ ਸਲਾਹਕਾਰ ਨਿਯੁਕਤ

02/14/2019 12:16:52 AM

ਕੋਲਕਾਤਾ– ਪੱਛਮੀ ਬੰਗਾਲ ਸਰਕਾਰ ਨੇ ਆਈ. ਪੀ. ਐੱਸ. ਅਧਿਕਾਰੀ ਰੀਨਾ ਮਿੱਤਰਾ ਨੂੰ ਅੰਦਰੂਨੀ ਸੁਰੱਖਿਆ ਮਾਮਲਿਆਂ ਦੀ ਮੁੱਖ ਸਲਾਹਕਾਰ ਨਿਯੁਕਤ ਕੀਤਾ ਹੈ। ਰੀਨਾ ਸੀ. ਬੀ. ਆਈ. ਦੇ ਮੁਖੀ ਦੇ ਅਹੁਦੇ ਦੀ ਦੌੜ ਵਿਚ ਸ਼ਾਮਲ ਰਹੀ ਹੈ।

ਮੱਧ ਪ੍ਰਦੇਸ਼ ਕੇਡਰ ਦੀ 1993 ਬੈਚ ਦੀ ਆਈ. ਪੀ. ਐੱਸ. ਅਧਿਕਾਰੀ ਰੀਨਾ ਗ੍ਰਹਿ ਮੰਤਰਾਲਾ ਵਿਚ ਵਿਸ਼ੇਸ਼ ਸਕੱਤਰ (ਅੰਦਰੂਨੀ ਸੁਰੱਖਿਆ) ਦੇ ਅਹੁਦੇ ਤੋਂ ਕੁਝ ਦਿਨ ਪਹਿਲਾਂ 31 ਜਨਵਰੀ ਨੂੰ ਸੇਵਾਮੁਕਤ ਹੋਈ ਸੀ। ਨਵੇਂ ਸਿਰਜੇ ਉਕਤ ਅਹੁਦੇ ’ਤੇ ਮਿੱਤਰਾ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਬਾਅਦ ਵਿਚ ਦਿੱਤੀ ਜਾਏਗੀ। ਮੰਨਿਆ ਜਾਂਦਾ ਹੈ ਕਿ ਰੀਨਾ ਸੂਬੇ ਵਿਚ ਸੁਰੱਖਿਆ ਏਜੰਸੀਆਂ ਬਾਰੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸਿੱਧੀ ਰਿਪੋਰਟ ਦੇ ਸਕਦੀ ਹੈ।

Inder Prajapati

This news is Content Editor Inder Prajapati