NDTV ਖ਼ਿਲਾਫ਼ RIL ਦਾ ਦਸ ਹਜ਼ਾਰ ਕਰੋੜ ਰੁਪਏ ਦਾ ਮਾਣਹਾਨੀ ਮੁਕੱਦਮਾ ਦਾਇਰ

Saturday, Oct 20, 2018 - 10:50 AM (IST)

ਨਵੀਂ ਦਿੱਲੀ — ਰਿਲਾਇੰਸ ਇਨਫਰਾਸਟ੍ਰਕਚਰ ਕੰਪਨੀ ਨੇ NDTV ਦੇ ਖ਼ਿਲਾਫ਼ ਦਸ ਹਜ਼ਾਰ ਕਰੋੜ ਰੁਪਏ ਦਾ ਮਾਣਹਾਨੀ ਮੁਕੱਦਮਾ ਦਾਇਰ ਕੀਤਾ ਹੈ। ਕੰਪਨੀ ਨੇ ਇਹ ਮੁਕੱਦਮਾ ਰਾਫ਼ਾਲ ਸੌਦੇ ਦੀ ਖਰੀਦ ਬਾਰੇ ਪ੍ਰਸਾਰਿਤ ਕੀਤੀ ਇਕ ਸਟੋਰੀ ਦੇ ਬਦਲੇ ਕੀਤਾ ਹੈ। ਨਿਊਜ਼ ਚੈਨਲ ਮੁਤਾਬਕ ਉਨ੍ਹਾਂ ਨੂੰ ਅਹਿਮਦਾਬਾਦ ਸਿਟੀ ਸਿਵਲ ਕੋਰਟ ਵੱਲੋਂ ਜਾਰੀ ਨੋਟਿਸ ਪ੍ਰਾਪਤ ਹੋਇਆ ਹੈ, ਜੋ ਰਿਲਾਇੰਸ ਇਨਫਰਾਸਟ੍ਰਕਚਰ ਲਿਮਟਿਡ ਤੇ ਹੋਰਨਾਂ ਵੱਲੋਂ ਕੰਪਨੀ, ਕਾਰਜਕਾਰੀ ਕੋ-ਚੇਅਰਪਰਸਨ ਅਤੇ ਕੰਪਨੀ ਦੇ ਪ੍ਰਬੰਧਕੀ ਐਡੀਟਰ ਖਿਲਾਫ਼ ਦਾਇਰ ਮਾਣਹਾਨੀ ਦੇ ਕੇਸ ਨਾਲ ਸਬੰਧਤ ਹੈ। ਨੋਟਿਸ ਵਿੱਚ ਰਾਫ਼ਾਲ ਖਰੀਦ ਸਮਝੌਤੇ ਬਾਰੇ ਵਿਖਾਈਆਂ ਖ਼ਬਰਾਂ ਨਾਲ ਰਿਲਾਇੰਸ ਇਨਫਰਾਸਟ੍ਰਕਚਰ ਦੀ ਸਾਖ਼ ਨੂੰ ਲੱਗੀ ਢਾਹ ਬਦਲੇ 10 ਹਜ਼ਾਰ ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਗਿਆ ਹੈ। ਇਸ ਦੌਰਾਨ ਮੀਡੀਆ ਕੰਪਨੀ ਨੇ ਕਿਹਾ ਕਿ ਉਹ ਇਸ ਨੋਟਿਸ ਖ਼ਿਲਾਫ਼ ਕੋਰਟ ਵਿਚ ਪੈਰਵੀ ਕਰੇਗੀ। ਮਾਣਹਾਨੀ ਦਾ ਇਹ ਕੇਸ ਨਿਊਜ਼ ਚੈਨਲ 'ਤੇ ਪ੍ਰਸਾਰਿਤ ਹੁੰਦੇ ਹਫ਼ਤਾਵਾਰੀ ਸ਼ੋਅ 'ਟਰੁੱਥ ਵਰਸਿਜ਼ ਹਾਈਪ' ਨਾਲ ਸਬੰਧਤ ਹੈ। ਰਿਲਾਇੰਸ ਇਨਫਰਾ ਨੇ 29 ਸਤੰਬਰ ਨੂੰ ਇਸ ਸ਼ੋਅ ਵਿਚ ਪ੍ਰਸਾਰਿਤ ਸਟੋਰੀ 'ਦਿ ਆਈਡੀਅਲ ਪਾਰਟਨਰ ਇਨ ਰਾਫਾਲ ਡੀਲ' ਉੱਤੇ ਵਿਰੋਧ ਜਤਾਇਆ ਹੈ।


Related News