ਕਿਸ਼ਤਵਾੜ ’ਚੋਂ ਹਥਿਆਰ ਅਤੇ ਧਮਾਕਾਖੇਜ਼ ਪਦਾਰਥ ਬਰਾਮਦ

10/18/2019 1:19:01 AM

ਜੰਮੂ – ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ ਵਿਚ ਇਕ ਘਰ ਵਿਚੋਂ 3 ਰਾਈਫਲਾਂ ਅਤੇ ਕੁਝ ਧਮਾਕਾਖੇਜ਼ ਪਦਾਰਥ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ ’ਤੇ ਬੁੱਧਵਾਰ ਦੇਰ ਰਾਤ ਸ਼ਾਤਰੂ ਇਲਾਕੇ ਦੇ ਖਾਰਪੁਰਾ ਚਿੰਗਾਮ ਪਿੰਡ ਵਿਚ ਗੁਲਾਮ ਮੁਹੰਮਦ ਦੇ ਘਰ ਛਾਪੇਮਾਰੀ ਕੀਤੀ ਗਈ, ਜਿਥੋਂ 12 ਬੋਰ ਦੀ ਇਕ ਬੰਦੂਕ, 65 ਕਾਰਤੂਸ, 2 ਦੋਨਾਲੀ ਰਾਈਫਲਾਂ, 500 ਗ੍ਰਾਮ ਗੰਨ ਪਾਊਡਰ ਅਤੇ 100 ਗ੍ਰਾਮ ਹੋਰ ਧਮਾਕਾਖੇਜ਼ ਪਦਾਰਥ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹਥਿਆਰਾਂ ਦੇ ਲਾਇਸੈਂਸ ਨਹੀਂ ਸਨ, ਜਿਸ ਤੋਂ ਬਾਅਦ ਮਕਾਨ ਮਾਲਕ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

Inder Prajapati

This news is Content Editor Inder Prajapati