ਪਿਓ ਨੇ ਪੁੱਤ ਦੇ ਬਚਪਨ ਦਾ ਸੁਫ਼ਨਾ ਕੀਤਾ ਪੂਰਾ; ਹੈਲੀਕਾਪਟਰ 'ਚ ਵਿਆਹ ਕੇ ਲਿਆਇਆ ਲਾੜੀ, ਖੜ੍ਹ-ਖੜ੍ਹ ਤੱਕਦੇ ਰਹੇ ਲੋਕ

02/11/2023 1:08:19 PM

ਰੇਵਾੜੀ (ਮਹੇਂਦਰ)- ਹਰਿਆਣਾ ਦੇ ਰੇਵਾੜੀ 'ਚ ਇਕ ਨੌਜਵਾਨ ਦੇ ਬਚਪਨ ਦਾ ਸੁਫ਼ਨਾ ਉਸ ਦੇ ਪਿਤਾ ਨੇ ਪੂਰਾ ਕੀਤਾ। ਪਿਤਾ ਨੇ ਆਪਣੇ ਪੁੱਤਰ ਦੇ ਬਚਪਨ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਉਸ ਦੇ ਵਿਆਹ ਵਾਲੇ ਦਿਨ ਨੂੰ ਚੁਣਿਆ। ਦਰਅਸਲ ਪਿਤਾ ਨੇ ਆਪਣੇ ਪੁੱਤਰ ਦੇ ਵਿਆਹ ਲਈ ਹੈਲੀਕਾਪਟਰ ਬੁੱਕ ਕੀਤਾ ਅਤੇ ਸ਼ੁੱਕਰਵਾਰ ਨੂੰ ਉਸ ਦੀ ਬਰਾਤ ਇਸੇ ਹੈਲੀਕਾਪਟਰ 'ਚ ਲਾੜੀ ਲਿਆਉਣ ਲਈ ਰਵਾਨਾ ਹੋਈ। ਹੈਲੀਕਾਪਟਰ 'ਚ ਲਾੜਾ-ਲਾੜੀ ਨੂੰ ਵੇਖਣ ਲਈ ਪਿੰਡ ਮੁੰਡੀਆ ਖੇੜਾ 'ਚ ਵੱਡੀ ਗਿਣਤੀ 'ਚ ਪਿੰਡ ਵਾਸੀ ਇਕੱਠੇ ਹੋਏ। 

ਇਹ ਵੀ ਪੜ੍ਹੋ-  ਵਿਆਹ ਮਗਰੋਂ ਵਿਦਾ ਹੋ ਕੇ ਰੇਲ 'ਚ ਜਾ ਰਹੀ ਲਾੜੀ ਦਾ ਕਾਰਾ, ਸਹੁਰਿਆਂ ਨੂੰ ਬੇਹੋਸ਼ ਕਰ ਪ੍ਰੇਮੀ ਨਾਲ ਹੋਈ ਫ਼ਰਾਰ

ਪ੍ਰਾਈਵੇਟ ਸਕੂਲ 'ਚ ਅਧਿਆਪਕ ਹੈ ਲਾੜਾ ਦੀਪਕ

ਪਿੰਡ ਮੁੰਡੀਆ ਖੇੜਾ ਵਾਸੀ ਦੀਪਕ ਕੁਮਾਰ ਦਿੱਲੀ ਰੋਡ ਸਥਿਤ ਇਕ ਪ੍ਰਾਈਵੇਟ ਸਕੂਲ 'ਚ ਕੰਪਿਊਟਰ ਦੇ ਅਧਿਆਪਕ ਵਜੋਂ ਨੌਕਰੀ ਕਰਦਾ ਹੈ। ਉਨ੍ਹਾਂ ਦੇ ਪਿਤਾ ਇੰਡੀਅਨ ਨੇਵੀ 'ਚ ਤਾਇਨਾਤ ਹਨ। ਦੀਪਕ ਦਾ ਬਚਪਨ ਦਾ ਸੁਫ਼ਨਾ ਸੀ ਕਿ ਉਹ ਹੈਲੀਕਾਪਟਰ 'ਚ ਬੈਠੇ। ਕੁਝ ਮਹੀਨੇ ਪਹਿਲਾਂ ਹੀ ਦੀਪਕ ਦੀ ਪਿੰਡ ਖਰਖੜਾ ਵਾਸੀ MA B.Ed ਵਿਨੀਤ ਨਾਂ ਦੀ ਕੁੜੀ ਨਾਲ ਕੁੜਮਾਈ ਹੋਈ ਸੀ।

ਇਹ ਵੀ ਪੜ੍ਹੋ- 65 ਸਾਲਾ ਸ਼ਖ਼ਸ ਨੇ 23 ਸਾਲਾ ਕੁੜੀ ਨਾਲ ਕਰਵਾਇਆ ਵਿਆਹ, 6 ਧੀਆਂ ਦਾ ਪਿਓ ਹੈ ਲਾੜਾ

ਕੁਝ ਹੀ ਕਿਲੋਮੀਟਰ ਦੂਰ ਹੈ ਲਾੜੀ ਦਾ ਪਿੰਡ

ਬੀਤੇ ਕੱਲ ਦੋਵੇਂ ਵਿਆਹ ਦੇ ਬੰਧਨ ਵਿਚ ਬੱਝ ਗਏ। ਖਾਸ ਗੱਲ ਇਹ ਹੈ ਕਿ ਲਾੜੇ ਦੇ ਪਿੰਡ ਤੋਂ ਲਾੜੀ ਦੇ ਪਿੰਡ ਦੀ ਦੂਰੀ ਸਿਰਫ 10 ਕਿਲੋਮੀਟਰ ਹੈ। ਦੀਪਕ ਦੇ ਵਿਆਹ ਦੀ ਤਾਰੀਖ਼ ਤੈਅ ਹੁੰਦੇ ਹੀ ਉਸ ਦੇ ਪਿਤਾ ਨੇ ਇਕ ਕੰਪਨੀ ਜ਼ਰੀਏ ਹੈਲੀਕਾਪਟਰ ਬੁੱਕ ਕੀਤਾ। ਪਿੰਡ 'ਚ ਹੈਲੀਕਾਪਟਰ ਨੂੰ ਵੇਖਣ ਲਈ ਪਿੰਡ ਵਾਸੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ। ਦੀਪਕ ਦੇ ਪਿਤਾ ਤੋਂ ਇਲਾਵਾ ਉਸ ਦੇ ਦਾਦਾ ਅਤੇ ਤਾਇਆ ਵੀ ਆਰਮੀ ਤੋਂ ਸੇਵਾਮੁਕਤ ਹਨ। 

ਇਹ ਵੀ ਪੜ੍ਹੋ- ਫ਼ੌਜ 'ਚ ਭਰਤੀ ਹੋਣ ਵਾਲੀ ਪਰਿਵਾਰ ਦੀ ਤੀਜੀ ਪੀੜ੍ਹੀ ਹੋਵੇਗੀ 'ਇਨਾਇਤ', ਸ਼ਹੀਦ ਪਿਤਾ ਦੀ ਵਿਰਾਸਤ ਨੂੰ ਤੋਰੇਗੀ ਅੱਗੇ

 

Tanu

This news is Content Editor Tanu