ਰਿਟਾਇਰ ਹੋ ਰਹੇ ਜੈੱਟਸ ਦੀ ਕਮੀ ਪੂਰੀ ਕਰਨਗੇ 200 ਲੜਾਕੂ ਜਹਾਜ਼

01/12/2020 10:01:54 PM

ਨਵੀਂ ਦਿੱਲੀ— ਹਵਾਈ ਫੌਜ ਨੂੰ ਜਲਦੀ ਹੀ 200 ਲੜਾਕੂ ਜਹਾਜ਼ ਮਿਲਣ ਜਾ ਰਹੇ ਹਨ। ਇਸ ਦੀ ਪ੍ਰਕਿਰਿਆ ਸੁਰੱਖਿਆ ਮੰਤਰਾਲੇ ਨੇ ਸ਼ੁਰੂ ਕਰ ਦਿੱਤੀ ਹੈ। ਹਵਾਈ ਫੌਜ ਨੂੰ ਜਲਦੀ ਹੀ 200 ਨਵੇਂ ਲੜਾਕੂ ਜਹਾਜ਼ ਮਿਲਣਗੇ। ਇਸ ਲਈ ਹਿੰਦੁਸਤਾਨ ਐਰੋਨੋਟਿਕਸ ਲਿਮਿਟਡ (ਐੱਚ.ਏ.ਐੱਲ.) ਨਾਲ ਟੈਂਡਰ ਪ੍ਰਕਿਰਿਆ ਆਖਰੀ ਪੜ੍ਹਾ 'ਤੇ ਹੈ। ਐੱਚ.ਏ.ਐੱਲ. ਹਵਾਈ ਫੌਜ ਨੂੰ 83 ਲਾਈਟ ਕੰਬੈਟ ਏਅਰਕ੍ਰਾਫਟ ਤੇਜਸ ਮਾਰਕ 1 ਬਣਾ ਕੇ ਦੇਵੇਗਾ।

ਸੁਰੱਖਿਆ ਸਕੱਤਰ ਅਜੈ ਕੁਮਾਰ ਨੇ ਐਤਵਾਰ ਨੂੰ ਦੱਸਿਆ ਕਿ 200 ਲੜਾਕੂ ਜਹਾਜ਼ਾਂ ਨੂੰ ਹਾਸਲ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ। ਐੱਚ.ਏ.ਐੱਲ. 83 ਲਾਈਟ ਕੰਬੈਟ ਏਅਰਕ੍ਰਾਫਟ ਬਣਾ ਕੇ ਦੇਵੇਗੀ। ਭਾਰਤੀ ਹਵਾਈ ਫੌਜ ਦੇ ਘੱਟ ਹੋ ਰਹੇ ਜਹਾਜ਼ਾਂ ਨੂੰ ਦੇਖਦੇ ਹੋਏ ਸਰਕਾਰ ਨੇ ਕਰੀਬ 200 ਜਹਾਜ਼ਾਂ ਨੂੰ ਖਰੀਦਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। 


ਅਜੈ ਕੁਮਾਰ ਨੇ ਕਿਹਾ ਕਿ ਐੱਚ.ਏ.ਐੱਲ.  83 ਐੱਲ.ਸੀ.ਏ. ਤੇਜਸ ਮਾਰਕ 1 ਏ ਉੱਨਤ ਲੜਾਕੂ ਜਹਾਜ਼ਾਂ ਲਈ ਟੈਂਡਰ ਪ੍ਰਕਿਰਿਆ ਆਖਰੀ ਪੜ੍ਹਾ 'ਤੇ ਹੈ। ਇਸ ਤੋਂ ਇਲਾਵਾ 110 ਹੋਰ ਜਹਾਜ਼ਾਂ ਲਈ ਦਿਲਚਸਪੀ ਦਾ ਪੱਤਰ (ਈ.ਓ.ਆਈ.) ਜਾਰੀ ਕੀਤਾ ਗਿਆ ਹੈ, ਜਿਸ ਦੇ ਆਧਾਰ 'ਤੇ ਬੇਨਤੀ ਪ੍ਰਸਤਾਵ (ਆਰ.ਐੱਫ.ਪੀ.) ਜਾਰੀ ਕੀਤਾ ਜਾਵੇਗਾ। 

ਮਿਗ 27 ਦੇ ਬੇਨਾਮ ਬੇੜੇ ਨੂੰ ਹਵਾਈ ਫੌਜ ਤੋਂ ਹਟਾਇਆ
ਹਵਾਈ ਫੌਜ ਦੇ ਸਟੋਕ 'ਚ ਅਜੇ ਸੁਖੋਈ 30 ਐੱਮ.ਕੇ.ਆਈ, ਮਿਰਾਜ 2000, ਮਿਗ 29, ਪੁਰਾਣੇ ਜੈਗੁਆਰ ਅਤੇ ਮਿਗ 21 ਬਿਸਨ ਲੜਾਕੂ ਜਹਾਜ਼ ਸ਼ਾਮਲ ਹਨ। 1999 ਦੇ ਕਾਰਗਿਲ ਲੜਾਈ 'ਚ ਮੁੱਖ ਭੂਮਿਕਾ ਨਿਭਾਉਣ ਵਾਲੇ ਮਿਗ 27 ਦੇ 7 ਜਹਾਜ਼ਾਂ ਦੇ ਬੇਨਾਮ ਬੇੜੇ ਨੂੰ 27 ਦਸੰਬਰ ਨੂੰ ਹਵਾਈ ਫੌਜ ਤੋਂ ਹਟਾ ਦਿੱਤਾ ਗਿਆ ਸੀ। 

KamalJeet Singh

This news is Content Editor KamalJeet Singh