ਭਰਮੌਰ ''ਚ JCB ਮਸ਼ੀਨ ਰਾਹੀਂ ਬਚਾਈਆਂ ਗਈਆਂ ਕਈ ਲੋਕਾਂ ਦੀਆਂ ਜਾਨਾਂ

07/04/2018 6:14:17 PM

ਚੰਬਾ— ਹਿਮਾਚਲ ਪ੍ਰਦੇਸ਼ 'ਚ ਮਾਨਸੂਨ ਸ਼ੁਰੂ ਹੋ ਗਿਆ ਹੈ। ਪਿਛਲੇ 3 ਦਿਨ ਤੋਂ ਲਗਾਤਾਰ ਕਈ ਇਲਾਕਿਆਂ 'ਚ ਭਾਰੀ ਬਾਰਸ਼ ਹੋ ਰਹੀ ਹੈ। ਅਜਿਹਾ ਹੀ ਕੁਝ ਇਕ ਚੰਬਾ ਜ਼ਿਲੇ ਦੀ ਵੀਡੀਓ 'ਚ ਦੇਖਣ ਨੂੰ ਮਿਲਿਆ ਹੈ।


ਜਿੱਥੇ ਭਰਮੌਰ ਦੇ ਖੜਾਮੁਖ-ਹੋਲੀ ਸੜਕ 'ਤੇ ਗਰੋਲਾ ਨੇੜੇ ਅਚਾਨਕ ਚੱਟਾਨਾਂ ਸੜਕ 'ਤੇ ਡਿੱਗ ਗਈਆਂ, ਜਿਸ ਨਾਲ ਕਈ ਯਾਤਰੀ ਫਸ ਗਏ। ਨਾਲੇ ਦਾ ਪਾਣੀ ਪੱਧਰ ਵਧਣ ਦੇ ਬਾਅਦ ਜੇ.ਸੀ.ਬੀ ਮਸ਼ੀਨ ਦੀ ਬਕੇਟ ਦੇ ਸਹਾਰੇ ਉਨ੍ਹਾਂ ਨੂੰ ਨਾਲਾ ਪਾਰ ਕਰਵਾਇਆ ਗਿਆ। 


ਨਾਲੇ 'ਚ ਪਾਣੀ ਵਧਣ 'ਤੇ ਵੱਡੀ ਸੰਖਿਆ 'ਚ ਲੋਕਾਂ ਨੇ ਜਾਨ ਖਤਰੇ 'ਚ ਪਾ ਕੇ ਜੇ.ਸੀ.ਬੀ ਦੇ ਸਹਾਰੇ ਨਾਲਾ ਪਾਰ ਕੀਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ।