ਗਣਤੰਤਰ ਦਿਵਸ: ਰਾਜਪਥ ’ਤੇ ਦਿੱਸੀ ਦੇਸ਼ ਦੀ ਤਾਕਤ, ਫਾਈਟਰ ਜੈੱਟ ਰਾਫ਼ੇਲ ਨਾਲ ਗੂੰਜਿਆ ਆਸਮਾਨ

01/26/2021 12:51:46 PM

ਨਵੀਂ ਦਿੱਲੀ– ਭਾਰਤੀ ਹਫਾਈ ਫੌਜ ’ਚ ਹਾਲ ਹੀ ’ਚ ਸ਼ਾਮਲ ਰਾਫ਼ੇਲ ਲੜਾਕੂ ਜਹਾਜ਼ ਨੇ ਦੇਸ਼ ਦੇ 72ਵੇਂ ਗਣਤੰਤਰ ਦਿਵਸ ਮੌਕੇ ਦੁਨੀਆ ਨੂੰ ਆਪਣੀ ਤਾਕਤ ਵਿਖਾਈ। ਜਿਵੇਂ ਹੀ ਰਾਫ਼ੇਲ ਰਾਜਪਥ ਦੇ ਉੱਪਰ ਆਇਆ, ਸਾਰਿਆਂ ਦੀਆਂ ਨਜ਼ਰਾਂ ਆਸਮਾਨ ’ਤੇ ਟਿਕ ਗਈਆਂ। ਰਾਫ਼ੇਲ ਦੇ ਨਾਲ ਦੋ ਜਗੁਆਰ, ਦੋ ਮਿਗ-29 ਲੜਾਕੂ ਜਹਾਜ਼ਾਂ ਨੇ ਵੀ ਉਡਾਣ ਭਰੀ। ਫਾਰਮੇਸ਼ਨ ਦੇ ਕਪਤਾਨ ਗਰੁੱਪ ਕੈਪਟਨ ਰੋਹਿਤ ਕਟਾਰੀਆ, ਫਲਾਈਟ ਲੈਫਟੀਨੈਂਟ 17 ਸਕਵਾਡਰਨ ਹਨ। ਰਾਫ਼ੇਲ ਨੇ ਵਰਟੀਕਲ ਚਾਰਲੀ ਰੂਪ ’ਚ ਆਪਣੇ ਕਰਤਵ ਵਿਖਾਏ। ਰਾਫ਼ੇਲ ਦੀ ਉਡਾਣ ਦੇ ਨਾਲ ਹੀ ਫਲਾਈਪਾਸਟ ਦੀ ਸਮਾਪਤੀ ਇਸ ਜਹਾਜ਼ ਦੇ ‘ਵਰਟੀਕਲ ਚਾਰਲੀ ਫਾਰਮੇਸ਼ਨ’ ਚ ਉਡਾਣ ਭਰਨ ਨਾਲ ਹੋਈ। ‘ਵਰਟੀਕਲ ਚਾਰਲੀ ਫਾਰਮੇਸ਼ਨ’ ’ਚ ਜਹਾਜ਼ ਘੱਟ ਉਚਾਈ ’ਤੇ ਉਡਾਣ ਭਰਦਾ ਹੈ, ਸਿੱਧਾ ਉਪਰ ਜਾਂਦਾ ਹੈ ਅਤੇ ਉਸ ਤੋਂ ਬਾਅਦ ਆਸਮਾਨ ’ਚ ਕਲਾਬਾਜ਼ੀਆਂ ਖਾਂਦੇ ਹੋਏ ਇਕ ਉਚਾਈ ’ਤੇ ਸਥਿਰ ਹੋ ਜਾਂਦਾ ਹੈ। ਭਾਰਤ ਦੀਆਂ ਹਵਾਈ ਸ਼ਕਤੀ ਸਮਰਥਾਵਾਂ ’ਚ ਉਦੋਂ ਵਾਧਾ ਹੋਇਆ ਸੀ ਜਦੋਂ ਬੀਤੇ ਸਾਲ 10 ਸਤੰਬਰ ਨੂੰ ਫਰਾਂਸ ’ਚ ਬਣੇ 5 ਰਾਫ਼ੇਲ ਲੜਾਕੂ ਜਹਾਜ਼ ਭਾਰਤੀ ਹਫਾਈ ਫੌਜ ’ਚ ਸ਼ਾਮਲ ਕੀਤੇ ਗਏ ਹਨ। 

ਫਲਾਈਪਾਸਟ ਰਿਵਾਇਤੀ ਤੌਰ ’ਤੇ ਦੋ ਭਾਗਾਂ ’ਚ ਵੰਡਿਆ ਗਿਆ- ਪਿਹਲਾ ਭਾਗ ਪਰੇਡ ਦੇ ਨਾਲ ਅਤੇ ਦੂਜਾ ਭਾਗ ਪਰੇਡ ਤੋਂ ਬਾਅਦ। ਨੰਦੀ ਨੇ ਕਿਹਾ ਕਿ ਪਹਿਲੇ ਭਾਗ ’ਚ ਤਿੰਨ ਫਾਰਮੇਸ਼ਨ ਹੋਣਗੇ। ਰਾਫ਼ੇਲ ਤੋਂ ਇਲਾਵਾ ‘ਰੁਦਰ’ ਨੇ ਵੀ ਆਪਣੀ ਤਾਕਤ ਵਿਖਾਈ ਜੋ 1971 ਦੀ ਜੰਗ ’ਚ ਦੇਸ਼ ਦੀ ਜਿੱਤ ਦੀ 50ਵੀਂ ਵਰ੍ਹੇਗੰਢ ਦੇ ਜਸ਼ਨ ਸੀ। ਇਸ ਤੋਂ ਇਲਾਵਾ ਇਕ ਡਕੋਟਾ ਜਹਾਜ਼ ਅਤੇ ਦੋ ਐੱਮ.ਆਈ.17ਵੀ5 ਹੈਲੀਕਾਪਟਰ ਵੀ ਸ਼ਾਮਲ ਹੋਏ। ਪਿਛਲੇ ਸਾਲ 16 ਦਸੰਬਰ ਨੂੰ ਭਾਰਤ ਨੇ 1971 ਦੀ ਜੰਗ ’ਚ ਪਾਕਿਸਤਾਨ ’ਤੇ ਆਪਣੀ ਜਿੱਤ ਦਾ ਜਸ਼ਨ ਮਨਾਉਣ ਲਈ ਸਾਲ ਭਰ ਦੇ ਜਸ਼ਨ ਦੀ ਸ਼ੁਰੂਆਤ ਕੀਤੀ ਸੀ। ਉਸ ਜੰਗ ਤੋਂ ਬਾਅਦ ਹੀ ਬੰਗਲਾਦੇਸ਼ ਦਾ ਨਿਰਮਾਣ ਹੋਇਆ ਸੀ। 

 

ਫਲਾਈਪਾਸਟ ਦੇ ਦੂਜੇ ਭਾਗ ’ਚ ‘ਸੁਦਰਸ਼ਨ’, ‘ਰੱਖਿਅਕ, ‘ਭੀਮ’, ‘ਗਰੁਡ’, ‘ਇਕਲਵਿਅ’, ‘ਤ੍ਰਿਨੇਤਰ’, ‘ਵਿਜੇ’ ਅਤੇ ‘ਬ੍ਰਹਮਾਸਤਰ’ ਸ਼ਾਮਲ ਹੋਏ। ਹਲਕਾ ਲੜਾਕੂ ਜਹਾਜ਼ (ਐੱਲ.ਸੀ.ਏ.) ਤੇਜਸ ਅਤੇ ਸਵਦੇਸ਼ੀ ਤੌਰ ’ਤੇ ਵਿਕਸਿਤ ਐਂਟੀ ਟੈਂਕ ਗਾਈਡਿਡ ਮਿਜ਼ਾਈਲ ਧਰੁਵਸਤਰ ਦੇ ਮਾਡਲ ਭਾਰਤੀ ਹਵਾਈ ਫੌਜ ਦੇ ਗਣਤੰਤਰ ਦਿਵਸ ਪਰੇਡ ਝਾਂਕੀ ’ਚ ਸ਼ਾਮਲ ਹੋਏ।

ਪਰੇਡ ’ਚ ਹਵਾਈ ਫੌਜ ਦੀ ਮਾਰਚਿੰਗ ਟੁਕੜੀ ’ਚ ਚਾਰ ਅਧਿਕਾਰੀ ਅਤੇ 96 ਸੈਨਿਕ ਸ਼ਾਮਲ ਹੋਏ ਅਤੇ ਮਾਰਚਿੰਗ ਟੁਕੜੀ ਦੀ ਅਗਵਾਈ ਫਲਾਈਟ ਲੈਫਟਿਨੈਂਟ ਤਨਿਕ ਸ਼ਰਮਾ ਨੇ ਕੀਤੀ।

Rakesh

This news is Content Editor Rakesh