ਮੌਲਾਨਾ ਸਾਦ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

04/26/2020 9:11:35 PM

ਨਵੀਂ ਦਿੱਲੀ— ਨਿਜ਼ਾਮੂਦੀਨ ਵਿਖੇ ਤਬਲੀਗੀ ਜਮਾਤ ਦੇ ਮੁਖੀਆ ਮੌਲਾਨਾ ਸਾਦ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਨਾਲ ਹੀ ਮੌਲਾਨਾ ਸਾਦ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋ ਸਕਦੇ ਹਨ।
ਮੌਲਾਨਾ ਸਾਦ ਦੇ ਵਕੀਲ ਮੁਤਾਬਕ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਦੇ ਕਹਿਣ 'ਤੇ ਮੌਲਾਨਾ ਸਾਦ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਸੀ। ਮੌਲਾਨਾ ਸਾਦ ਸੋਮਵਾਰ ਨੂੰ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋ ਸਕਦੇ ਹਨ। ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਲਗਾਤਾਰ ਮੌਲਾਨਾ ਸਾਦ ਦੀ ਤਲਾਸ਼ ਕਰ ਰਹੀ ਹੈ।

KamalJeet Singh

This news is Content Editor KamalJeet Singh