100 ਰੁਪਏ ਚੋਰੀ ਕਰਣ 'ਤੇ ਨਾਬਾਲਿਗਾ ਦੇ ਉਤਰਵਾਏ ਕੱਪੜੇ, ਵੀਡੀਓ ਬਣਾ ਕੀਤਾ ਵਾਇਰਲ

06/16/2020 8:55:11 PM

ਬਾਰਾਂ : ਸੋਸ਼ਲ ਮੀਡੀਆ 'ਤੇ ਜ਼ਿਲ੍ਹੇ ਦੇ ਮਾਂਗਰੋਲ ਤਹਿਸੀਲ ਦੇ ਇਲਾਕੇ ਦਾ ਵਾਇਰਲ ਹੋਇਆ ਇੱਕ ਵੀਡੀਓ ਝੰਜੋੜ ਦੇਣ ਵਾਲਾ ਹੈ। ਇਸ ਵੀਡੀਓ 'ਚ ਚੋਰੀ ਕਰਦੇ ਫੜ੍ਹੀ ਗਈ ਨਾਬਾਲਿਗਾ ਦੇ ਕੱਪੜੇ ਉਤਰਵਾ ਕੇ ਪੈਸੇ ਨਿਕਲਵਾਏ ਗਏ। ਇਹ ਗੱਲ ਵੀਡੀਓ ਬਣਾਉਣ ਵਾਲਾ ਖੁਦ ਬੋਲ ਰਿਹਾ ਹੈ। ਉਸ ਦੇ ਨਾਲ 2 ਹੋਰ ਨੌਜਵਾਨ ਵੀ ਸਨ।  ਉਕਤ ਨੌਜਵਾਨ ਨਾਬਾਲਿਗਾ ਨੂੰ ਬਿਨਾਂ ਕੱਪੜੇ ਦੇ ਪਿੰਡ 'ਚ ਘੁਮਾਉਣ ਦੀ ਗੱਲ ਵੀ ਕਹਿ ਰਿਹਾ ਹੈ। ਇਸ ਦੌਰਾਨ ਨਾਬਾਲਿਗਾ ਹੱਥ ਜੋੜਦੀ ਰਹੀ, ਚੀਖਦੀ ਰਹੀ ਅਤੇ ਰਹਿਮ ਦੀ ਭੀਖ ਮੰਗਦੀ ਰਹੀ। ਉਸ ਨੇ ਚੋਰੀ ਦੀ ਗੱਲ ਵੀ ਕਬੂਲ ਕਰ ਲਈ ਅਤੇ ਉਹ ਵੀਡੀਓ 'ਚ ਪਹਿਲਾਂ ਚੋਰੀ ਕੀਤੇ ਪੈਸੇ ਵਾਪਸ ਕਰਣ ਦੀ ਵੀ ਗੱਲ ਕਹਿ ਰਹੀ ਹੈ। ਨਾਬਾਲਿਗਾ ਵਾਰ-ਵਾਰ ਵੀਡੀਓ ਨਾ ਬਣਾਉਣ ਦੀ ਗੱਲ ਵੀ ਕਹਿੰਦੀ ਰਹੀ ਪਰ ਨੌਜਵਾਨ ਦਾ ਇਸ 'ਤੇ ਕੋਈ ਅਸਰ ਨਹੀਂ ਹੋਇਆ। ਉਸ ਤੋਂ ਬਾਅਦ ਇਹ ਵੀਡੀਓ ਵਾਇਰਲ ਕਰ ਦਿੱਤਾ ਗਿਆ।
ਦੇਰ ਰਾਤ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਬਾਲ ਕਲਿਆਣ ਕਮੇਟੀ ਦੇ ਮੈਂਬਰ ਸ਼ੈਲੇਸ਼ ਮੇਹਤਾ ਨੇ ਇਸ 'ਤੇ ਨੋਟਿਸ ਲੈਂਦੇ ਹੋਏ ਪੁਲਸ ਨੂੰ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਣ ਦੇ ਨਿਰਦੇਸ਼ ਦਿੱਤੇ। ਇਸ 'ਤੇ ਸਰਗਰਮ ਹੋਈ ਮਾਂਗਰੋਲ ਥਾਣਾ ਪੁਲਸ ਨੇ 3 ਜਵਾਨਾਂ ਨੂੰ ਨਾਮਜ਼ਦ ਕਰ 1 ਦੋਸ਼ੀ ਮਹਾਵੀਰ ਗੁੱਜਰ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂ ਕਿ 2 ਦੋਸ਼ੀ ਅਜੇ ਫਰਾਰ ਹਨ।

Inder Prajapati

This news is Content Editor Inder Prajapati