ਜਬਰ-ਜ਼ਨਾਹ ਤੋਂ ਪੀੜਤ ਮਹਿਲਾਵਾਂ ਦੀ ਪਛਾਣ ਨਾਲ ਜੁੜੀ ਸਮੱਗਰੀ ਸੋਸ਼ਲ ਮੀਡੀਆ ਤੋਂ ਹਟਾਓ

01/30/2020 11:05:44 PM

ਮੁੰਬਈ – ਬੰਬਈ ਹਾਈਕੋਰਟ ਨੇ ਕਿਹਾ ਹੈ ਕਿ ਉਸ ਨੂੰ ਜਬਰ-ਜ਼ਨਾਹ ਤੋਂ ਪੀੜਤ ਮਹਿਲਾਵਾਂ ਦੀ ਪਛਾਣ ਨਾਲ ਜੁੜੀ ਸਮੱਗਰੀ ਨੂੰ ਹਟਾਉਣ ਲਈ ਟਵਿਟਰ, ਫੇਸਬੁੱਕ ਅਤੇ ਗੂਗਲ ਜਿਹੇ ਸੋਸ਼ਲ ਮੀਡੀਆ ਮੰਚਾਂ ਨੂੰ ਨਿਰਦੇਸ਼ ਜਾਰੀ ਕਰਨੇ ਹੋਣਗੇ।

ਜਸਟਿਸ ਰੰਜੀਤ ਮੋਰੇ ਅਤੇ ਐੈੱਸ. ਪੀ. ਤਾਵੜੇ ਦੀ ਬੈਂਚ ਵੀਰਵਾਰ ਨੂੰ ਨਗਰ ਨਿਵਾਸੀ ਪ੍ਰਿਯੰਕਾ ਦੇਓਰੇ ਅਤੇ ਨਿਓਲ ਦੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਇਸ ਪਟੀਸ਼ਨ ’ਚ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਕਾਨੂੰਨ ਦੇ ਉਨ੍ਹਾਂ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਦੇ ਨਿਰਦੇਸ਼ ਦੇਣ ਬਾਰੇ ਕਿਹਾ ਗਿਆ ਹੈ, ਜਿਨ੍ਹਾਂ ਵਿਚ ਜਬਰ-ਜ਼ਨਾਹ ਪੀੜਤਾਂ ਦਾ ਨਾਂ ਅਤੇ ਫੋਟੋ ਜਾਰੀ ਕਰਨ ’ਤੇ ਰੋਕ ਹੈ। ਪਟੀਸ਼ਨਕਰਤਾ ਦੀ ਵਕੀਲ ਮਾਧਵੀ ਤਵਾਨੰਦੀ ਨੇ ਅਦਾਲਤ ’ਚ ਹੈਦਰਾਬਾਦ ’ਚ ਇਕ ਮਹਿਲਾ ਜਬਰ-ਜ਼ਨਾਹ ਤੋਂ ਬਾਅਦ ਹੱਤਿਆ ਦੀ ਹੁਣੇ ਜਿਹੇ ਦੀ ਘਟਨਾ ਨੂੰ ਦਰਸਾਇਆ ਗਿਆ ਜਿਸ ’ਚ ਪੀੜਤਾਂ ਦਾ ਨਾਂ ਅਤੇ ਫੋਟੋ ਟਵਿਟਰ ਸਮੇਤ ਹੋਰ ਸੋਸ਼ਲ ਮੀਡੀਆ ਮੰਚਾਂ ’ਤੇ ਪ੍ਰਕਾਸ਼ਿਤ ਕੀਤੀ ਗਈ ਸੀ। ਵਕੀਲ ਨੇ ਕਿਹਾ ਕਿ ਹੁਣ ਵੀ ਇਹ ਸਮੱਗਰੀ ਆਨਲਾਈਨ ਉਪਲਬਧ ਹੈ। ਜਸਟਿਸ ਮੋਰੇ ਨੇ ਕਿਹਾ ਕਿ, ‘‘ਇਸ ਤਰ੍ਹਾਂ ਦੀ ਸਮੱਗਰੀ ਹਟਾਉਣ ਲਈ ਅਜਿਹੇ ਸੋਸ਼ਲ ਮੰਚਾਂ ਨੂੰ ਕੁਝ ਨਿਰਦੇਸ਼ ਦੇਣ ਦੀ ਜ਼ਰੂਰਤ ਹੈ।’’

Inder Prajapati

This news is Content Editor Inder Prajapati