ਬਾਬਾ ਰਾਮਦੇਵ ਨੇ ਕੀਤੀ ਐਲਾਨ, ਹੜ੍ਹ ਪੀੜਤਾ ਨੂੰ 2 ਕਰੋੜ ਦੀ ਰਾਹਤ ਸਮੱਗਰੀ ਦੇਵੇਗੀ ਪਤੰਜਲੀ

08/21/2018 1:09:26 PM

ਨਵੀਂ ਦਿੱਲੀ— ਯੋਗ ਗੁਰੂ ਸਵਾਮੀ ਰਾਮਦੇਵ ਨੇ ਕੇਰਲ ਅਤੇ ਕਰਨਾਟਕ 'ਚ ਆਏ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਦੇ ਰਾਹਤ ਅਤੇ ਮੁੜੇ ਵਸੇਬੇ ਲਈ 2 ਕਰੋੜ ਰੁਪਏ ਦੀ ਰਾਹਤ ਸਮੱਗਰੀ ਦੇਣ ਦਾ ਐਲਾਨ ਕੀਤਾ ਹੈ। ਸਵਾਮੀ ਰਾਮਦੇਵ ਨੇ ਦੱਸਿਆ ਕਿ ਪਤੰਜਲੀ ਦੇ ਸੈਕੜੇਂ ਕਾਰਜ ਕਰਤਾ ਕੇਰਲ ਦੇ ਵੱਖ-ਵੱਖ ਹਿੱਸਿਆ 'ਚ ਰਾਹਤ ਅਤੇ ਬਚਾਅ ਅਭਿਆਨ 'ਚ ਜੁਟੇ ਹਨ। ਪਤੰਜਲੀ ਨੇ ਆਪਣੇ ਰਾਹਤ ਅਭਿਆਨ ਦੇ ਤਹਿਤ ਪਹਿਲੀ ਖੇਪ 'ਤੇ ਕਰੀਬ 50 ਲੱਖ ਰੁਪਏ ਦੀ ਰਾਹਤ ਸਮੱਗਰੀ ਨੂੰ ਦੋਹਾਂ ਰਾਜਾਂ 'ਚ ਭੇਜਿਆ ਹੈ। ਇਨ੍ਹਾਂ 'ਚ ਟੂਥਪੇਸਟ ਤੋਂ ਲੈ ਕੇ ਪੀਣ ਦਾ ਪਾਣੀ ਤਕ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਅਗਲੇ ਕੁਝ ਦਿਨਾਂ 'ਚ ਕਰੀਬ ਡੇਢ ਕਰੋੜ ਰੁਪਏ ਦੀ ਰਾਹਤ ਸਮੱਗਰੀ ਹੜ੍ਹ ਪੀੜਤਾਂ ਲਈ ਭੇਜਣਗੇ।

ਜ਼ਿੰਦਗੀ ਨੂੰ ਦਾਅ 'ਤੇ ਲਗਾ ਕੇ ਸੇਨਾ ਦੇ ਜਵਾਨਾਂ ਦੁਆਰਾ ਕੀਤੇ ਜਾ ਰਹੇ ਹੜ੍ਹ ਰਾਹਤ ਕਾਰਜਾਂ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੇ ਦੇਸ਼ਵਾਸੀਆਂ ਤੋਂ ਵੀ ਅਪੀਲ ਕੀਤੀ ਕਿ ਉਹ ਆਪਣੀ ਇੱਛਾ ਮੁਤਾਬਕ ਹੜ੍ਹ ਪੀੜਤਾਂ ਲਈ ਮਦਦ ਕਰਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਆਫਤ 'ਚ ਪਤੰਜਲੀ ਹਮੇਸ਼ਾ ਦੇਸ਼ਵਾਸੀਆਂ ਨਾਲ ਖੜੀ ਰਹੀ ਹੈ ਕਿਉਂਕਿ ਅਸੀਂ ਪੂਰੇ ਦੇਸ਼ ਨੂੰ ਆਪਣਾ ਪਰਿਵਾਰ ਮੰਨਦੇ ਹਾਂ। ਕੇਰਲ 'ਚ ਆਏ ਹੜ੍ਹ 'ਚ ਲੋਕਾਂ ਦੀ ਮਦਦ ਕਰਨ ਲਈ ਪਤੰਜਲੀ ਨੇ ਅੱਗੇ ਵਧ ਕੇ ਆਪਣਾ ਫਰਜ ਨਿਭਾਇਆ ਹੈ।