J&K ਦੇ 2400 ਵਿਦਿਆਰਥੀਆਂ ਨੂੰ ਮਿਲੀ ਰਾਹਤ, ਕਾਲਜ ''ਚ ਦਾਖਲੇ ਦੀ ਤਰੀਕ ਵਧੀ

08/16/2019 8:57:45 PM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ 2400 ਵਿਦਿਆਰਥੀਆਂ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੈ। ਪ੍ਰਧਾਨ ਮੰਤਰੀ ਵਿਸ਼ੇਸ਼ ਸਕਾਲਰਸ਼ਿਪ ਯੋਜਨਾ ਦੇ ਤਹਿਤ ਦੇਸ਼ ਦੇ ਕਈ ਕਾਲਜਾਂ 'ਚ ਦਾਖਲਾ ਲੈਣ ਦੀ ਤਰੀਕ ਸੁਪਰੀਮ ਕੋਰਟ ਨੇ ਵਧਾ ਕੇ 15 ਸਤੰਬਰ ਕਰ ਦਿੱਤੀ ਹੈ। ਦਰਅਸਲ, ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਵਿਦਿਆਰਥੀਆਂ ਲਈ ਜੰਮੂ-ਕਸ਼ਮੀਰ ਸਰਕਾਰ ਸੁਪਰੀਮ ਕੋਰਟ ਪਹੁੰਚੀ ਸੀ। ਸਰਕਾਰ ਨੇ ਕੋਰਟ ਤੋਂ ਇੰਜੀਨੀਅਰਿੰਗ 'ਚ ਦਾਖਲੇ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਸੀ। ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਹਾਲਾਤ ਕਾਰਨ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੰਮੂ-ਕਸ਼ਮੀਰ ਦੇ ਕਈ ਇਲਾਕਿਆਂ 'ਚ ਧਾਰਾ 144 ਲਾਗੂ ਹੋਣ ਕਾਰਨ ਕਾਲਜ 'ਚ ਦਾਖਲੇ ਲਈ ਕਰੀਬ 2400 ਵਿਦਿਆਰਥੀ ਘਰ ਤੋਂ ਨਿਕਲਣ 'ਚ ਅਸਮਰੱਥ ਹਨ। ਅਜਿਹੇ 'ਚ ਵਿਦਿਆਰਥੀਆਂ ਲਈ ਜੰਮੂ ਕਸ਼ਮੀਰ ਸਰਕਾਰ ਸੁਪਰੀਮ ਕੋਰਟ ਪਹੁੰਚੀ ਸੀ।

Inder Prajapati

This news is Content Editor Inder Prajapati