ਫਿਲਮੀ ਹਸਤੀਆਂ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਦੇ ਛਾਪੇ ਜਾਰੀ

01/05/2019 2:54:45 AM

ਬੇਂਗਲੁਰੂ – ਦੇਸ਼ ਵਿਚ ਆਈ. ਟੀ. ਹੱਬ ਦੇ ਤੌਰ ’ਤੇ ਜਾਣੇ ਜਾਣ ਵਾਲੇ ਬੇਂਗਲੁਰੂ ਵਿਚ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਇਕ ਸੀਨੀਅਰ ਅਭਿਨੇਤਾ ਅਤੇ ਫਿਲਮ ਨਿਰਮਾਤਾ ਸਮੇਤ ਕੰਨੜ ਫਿਲਮ ਜਗਤ ਨਾਲ ਜੁੜੀਆਂ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਦੇ ਘਰਾਂ ਅਤੇ ਹੋਰਨਾਂ ਟਿਕਾਣਿਆਂ ’ਤੇ ਲਗਾਤਾਰ ਦੂਸਰੇ ਦਿਨ ਸ਼ੁੱਕਰਵਾਰ ਵੀ ਛਾਪੇਮਾਰੀ ਕੀਤੀ। ਆਮਦਨ ਕਰ ਵਿਭਾਗ ਦੇ ਸੂਤਰਾਂ ਮੁਤਾਬਕ ਕਈ ਅਭਿਨੇਤਾਵਾਂ ਦੇ ਇਲਾਵਾ ਰਾਕਲੀਨ ਵੈਂਕਟੇਸ਼, ਸੀ. ਆਰ. ਮਨੋਹਰ ਅਤੇ ਜਯੰਨਾ ਸਮੇਤ ਕਈ ਉਚ ਨਿਰਮਾਤਾਵਾਂ ਦੇ ਘਰਾਂ ’ਤੇ ਵੀ ਛਾਪੇਮਾਰੀ ਕੀਤੀ। ਕੁਝ ਜਾਇਦਾਦ ਦਸਤਾਵੇਜ਼ਾਂ ਅਤੇ ਬੈਂਕ ਖਾਤਿਆਂ ਨੂੰ ਜ਼ਬਤ ਕਰਨ ਤੋਂ ਇਲਾਵਾ ਅਧਿਕਾਰੀਆਂ ਨੇ ਨਿਰਮਾਤਾਵਾਂ ਤੋਂ ਪੁੱਛਗਿੱਛ ਵੀ ਕੀਤੀ। ਸੂਤਰਾਂ ਨੇ ਕਿਹਾ ਕਿ ਜਿਹੜੇ ਅਧਿਕਾਰੀਆਂ ਨੇ ਮੰਨੀਆਂ-ਪ੍ਰਮੰਨੀਆਂ ਫਿਲਮੀ ਹਸਤੀਆਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਸੀ, ਉਨ੍ਹਾਂ ਨੇ ਕਥਿਤ ਤੌਰ ’ਤੇ ਗੁਪਤ ਦਸਤਾਵੇਜ਼ਾਂ ਨੂੰ ਜ਼ਬਤ ਕਰ ਲਿਆ ਹੈ।


Related News