ਇਹ ਕਿਹੋ ਜਿਹੀ ਪਿਆਰ ਦੀ ਸਜ਼ਾ, ''ਘਰ ਜੰਮੀ'' ਦੀ ਹੀ ਇੱਜਤ ਕੀਤੀ ਤਾਰ-ਤਾਰ

Tuesday, Nov 28, 2017 - 11:21 PM (IST)

ਮੁਜ਼ਫਰਨਗਰ—ਮੁਜ਼ਫਰਨਗਰ ਦੇ ਇਕ ਪਿੰਡ 'ਚ ਰਿਸ਼ਤਿਆਂ ਅਤੇ ਇਨਸਾਨਿਅਤ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਇੱਥੇ ਹੈਵਾਨਿਅਤ ਦੀਆਂ ਹੱਦਾਂ ਪਾਰ ਕਰਦੇ ਹੋਏ ਇਕ ਔਰਤ ਨਾਲ ਉਸ ਦੇ ਪਿਤਾ ਅਤੇ ਭਰਾ ਸਮੇਤ ਪਰਿਵਾਰ ਦੇ ਮੈਂਬਰਾਂ ਨੇ ਹੀ ਬਲਾਤਕਾਰ ਕਰ ਦਿੱਤਾ। ਉਹ ਇਸ ਲਈ ਕਿ ਔਰਤ ਆਪਣਾ ਘਰ ਛੱਡ ਕੇ ਆਪਣੇ ਪ੍ਰੇਮੀ ਨਾਲ ਚੱਲੀ ਗਈ ਸੀ। 
ਪੁਲਸ ਨੇ ਦੱਸਿਆ ਕਿ ਧਨੇੜਾ ਪਿੰਡ ਦੀ ਇਹ ਔਰਤ ਕੁਝ ਮਹੀਨੇ ਪਹਿਲਾਂ ਆਪਣੇ ਪ੍ਰੇਮੀ ਨਾਲ ਚੱਲੀ ਗਈ ਸੀ। ਪੀੜਤਾ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਪਰਿਵਾਰ ਦੇ ਮੈਂਬਰਾਂ ਨੇ ਉਸ ਦਾ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਧਮਕਾਇਆ। ਥਾਣਾ ਇੰਚਾਰਜ ਕੁਸ਼ਲ ਪਾਲ ਸਿੰਘ ਨੇ ਦੱਸਿਆ ਕਿ ਪੀੜਤਾ ਨੇ ਦੋਸ਼ੀਆਂ 'ਤੇ ਉਸ ਨੂੰ ਕਮਰੇ 'ਚ ਬੰਦ ਕਰਕੇ ਰੱਖਣ ਦਾ ਦੋਸ਼ ਵੀ ਲਗਾਇਆ ਹੈ। 
ਥਾਣਾ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਸੋਮਵਾਰ ਨੂੰ ਇਸਲਾਮਾਬਾਦ ਹਾਈ ਕੋਰਟ ਦੇ ਨਿਰਦੇਸ਼ 'ਤੇ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਔਰਤ ਨੇ ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


Related News