ਰਿਸ਼ਤੇ ਨੂੰ ਮਜ਼ਬੂਤ ਬਣਾਉਂਦੈ ਝਗੜਾ

01/29/2020 8:43:32 PM

ਨਵੀਂ ਦਿੱਲੀ (ਸਾ.ਟਾ.)- ਜੇਕਰ ਤੁਹਾਡਾ ਪਾਰਟਨਰ ਛੋਟੀ-ਛੋਟੀ ਗੱਲ ’ਤੇ ਤੁਹਾਡੀ ਲੱਤ ਖਿਚਾਈ ਕਰੇ ਜਾਂ ਛੋਟੀਆਂ-ਛੋਟੀਆਂ ਗੱਲਾਂ ’ਤੇ ਝਗੜਾ ਕਰੇ ਤਾਂ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋਵੇਗਾ? ਤੁਸੀਂ ਕਹੋਗੇ ਇਸ ਵਿਚ ਪੁੱਛਣ ਵਾਲੀ ਕੀ ਗੱਲ ਹੈ? ਜ਼ਾਹਰ ਜਿਹੀ ਗੱਲ ਹੈ ਬੁਰਾ ਹੀ ਲੱਗੇਗਾ ਅਤੇ ਤੁਸੀਂ ਪਾਰਟਨਰ ਨਾਲ ਨਾਰਾਜ਼ ਹੋ ਜਾਓਗੇ। ਪਰ ਇਸ ਝਗੜੇ ਵਿਚ ਤੇ ਇਕ-ਦੂਸਰੇ ਦੀ ਲੱਤ ਖਿੱਚਣ ਵਿਚ ਵੀ ਤੁਹਾਡੇ ਹੀ ਰਿਸ਼ਤੇ ਦਾ ਫਾਇਦਾ ਹੈ। ਇਸ ਰਿਪੋਰਟ ਵਿਚ ਤੁਹਾਨੂੰ ਅਜਿਹੇ ਹੀ ਫਾਇਦੇ ਦੱਸਣ ਜਾ ਰਹੇ ਹਾਂ।

ਲੜਨਾ ਵੀ ਜ਼ਰੂਰੀ
ਇਕ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਹਮੇਸ਼ਾ ਪਿਆਰ ਨਾਲ ਰਹਿਣ ਦੀ ਥਾਂ ਜਿਹੜੇ ਜੋੜੇ ਇਕ-ਦੂਸਰੇ ਦੀ ਖਿੱਚਾਈ ਕਰਦੇ ਹਨ ਜਾਂ ਫਿਰ ਇਕ-ਦੂਸਰੇ ਨਾਲ ਲੜਦੇ-ਝਗੜਦੇ ਰਹਿੰਦੇ ਹਨ ਤਾਂ ਇਸ ਨਾਲ ਉਹਨਾਂ ਦਾ ਰਿਸ਼ਤਾ ਜ਼ਿਆਦਾ ਮਜ਼ਬੂਤ ਹੁੰਦਾ ਹੈ। ਅਜਿਹੇ ਜੋੜੇ ਇਕ-ਦੂਸਰੇ ਦੇ ਜ਼ਿਆਦਾ ਨੇੜੇ ਵੀ ਆਉਂਦੇ ਹਨ। ਹੁਣ ਤੁਸੀਂ ਇਹ ਪੜ੍ਹ ਲਿਆ ਹੈ ਤੇ ਲੱਗੇ ਗਏ ਪਾਰਟਨਰ ਦੀ ਲੱਤ ਖਿਚਾਈ ਕਰਨ ਵਿਚ। ਜੀ ਨਹੀਂ, ਅਜਿਹਾ ਬਿਲਕੁਲ ਨਾ ਕਰੋ ਕਿਉਂਕਿ ਇਹ ਸਭ ਬਿਲਕੁਲ ਹਲਕੇ-ਫੁਲਕੇ ਅੰਦਾਜ਼ ਵਿਚ ਹੋਣਾ ਚਾਹੀਦਾ ਹੈ। ਸਟੱਡੀ ਦੀ ਮੰਨੀਏ ਤਾਂ ਤੁਸੀਂ ਜਿਸ ਨਾਲ ਪਿਆਰ ਕਰਦੇ ਹੋ, ਉਸ ਨੂੰ ਕਦੇ-ਕਦਾਈਂ ਪਰੇਸ਼ਾਨ ਕਰਨਾ ਤੁਹਾਡੇ ਰਿਸ਼ਤੇ ਲਈ ਫਾਇਦੇਮੰਦ ਹੋ ਸਕਦਾ ਹੈ। ਮੰਨ ਲਓ ਤੁਹਾਡਾ ਪਾਰਟਨਰ ਗਾਣਾ ਗਾ ਰਿਹਾ ਹੈ ਤੇ ਤੁਸੀਂ ਉਸ ਨੂੰ ਵਾਰ-ਵਾਰ ਟੋਕ ਰਹੇ ਹੋ ਤੇ ਤੰਗ ਕਰ ਰਹੇ ਹੋ, ਜਿਸ ਨਾਲ ਉਹ ਲਿਰਿਕਸ ਭੁੱਲ ਜਾ ਰਿਹਾ ਹੈ ਤਾਂ ਅਜਿਹੀਆਂ ਚੀਜ਼ਾਂ ਤੇ ਇਸ ਤਰ੍ਹਾਂ ਦਾ ਮਜ਼ਾਕ ਚੱਲਦਾ ਹੈ।

ਰਿਸ਼ਤਾ ਬਣੇਗਾ ਹੋਰ ਮਜ਼ਬੂਤ
ਪਾਰਟਨਰ ਕਿਚਨ ਵਿਚ ਵੀਡੀਓ ਦੇਖ ਕੇ ਪੂਰੀ ਸ਼ਿੱਦਤ ਨਾਲ ਕੋਈ ਡਿਸ਼ ਬਣਾ ਰਹੀ ਹੈ ਅਤੇ ਤੁਸੀਂ ਉਸ ਦਾ ਵੀਡੀਓ ਬੰਦ ਕਰ ਦਿੰਦੇ ਹੋ, ਉਸ ਦੇ ਹੱਥ ਵਿਚੋਂ ਭਾਂਡੇ ਖੋਹ ਰਹੇ ਹੋ ਜਾਂ ਫਿਰ ਪਾਰਟਨਰ ਨਾਲ ਛੋਟੀ ਜਿਹੀ ਕਿਸੇ ਗੱਲ ’ਤੇ ਝਗੜਾ ਕਰ ਰਹੇ ਹੋ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਤੁਹਾਡਾ ਰਿਸ਼ਤਾ ਸਟ੍ਰਾਂਗ ਬਣੇਗਾ ਅਤੇ ਦੋਵੇਂ ਇਕ ਦੂਸਰੇ ਦੇ ਨੇੜੇ ਆਓਗੇ ਤੇ ਇਕ-ਦੂਸਰੇ ’ਤੇ ਵਿਸ਼ਵਾਸ ਵੀ ਜ਼ਿਆਦਾ ਵਧੇਗਾ।

ਪਿਆਰ ਹੋਵੇਗਾ ਹੋਰ ਵੀ ਡੂੰਘਾ
ਅਮਰੀਕਾ ਦੀ ਇਕ ਸਟੇਟ ਯੂਨੀਵਰਸਿਟੀ ਵਿਚ ਹੋਈ ਇਸ ਖੋਜ ਦੀ ਮੰਨੀਏ ਤਾਂ ਜਿਹੜੇ ਜੋੜੇ ਇਕ-ਦੂਸਰੇ ਨਾਲ ਕਿਸੇ ਗੱਲ ’ਤੇ ਉਲਝਦੇ ਰਹਿੰਦੇ ਹਨ ਅਤੇ ਮਸਤੀ ਮਜ਼ਾਕ ਕਰਦੇ ਰਹਿੰਦੇ ਹਨ, ਉਹ ਦੂਸਰਿਆਂ ਦੇ ਮੁਕਾਬਲੇ ਜ਼ਿਆਦਾ ਖੁਸ਼ ਰਹਿੰਦੇ ਹਨ ਅਤੇ ਉਹਨਾਂ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਚਿੜ੍ਹਾਉਂਦੇ ਸਮੇਂ ਪਾਰਟਨਰ ਇਕ-ਦੂਸਰੇ ਦੇ ਹਾਵ-ਭਾਵ ਦੇਖ ਸਕਦੇ ਹਨ, ਜਿਸ ਨਾਲ ਸਾਥੀ ਲਈ ਉਹਨਾਂ ਦਾ ਪਿਆਰ ਡੂੰਘਾ ਹੁੰਦਾ ਹੈ।

ਇਕ-ਦੂਸਰੇ ’ਤੇ ਨਹੀਂ, ਇਕ-ਦੂਸਰੇ ਨਾਲ ਹੱਸੋ
ਕਿਸੇ ਵੀ ਰਿਸ਼ਤੇ ਲਈ ਸਭ ਤੋਂ ਚੰਗਾ ਹੁੰਦਾ ਹੈ ਪਾਰਟਨਰ ਨਾਲ ਹਾਸਾ-ਮਜ਼ਾਕ ਕਰਨਾ। ਤੁਸੀਂ ਹਰ ਦਿਨ ਪਾਰਟਨਰ ਨਾਲ ਝਗੜਾ ਕਰੋ ਜਾਂ ਉਹਨਾਂ ਨੂੰ ਚਿੜ੍ਹਾਉਂਦੇ ਰਹੋ ਇਹ ਜ਼ਰੂਰੀ ਨਹੀਂ ਹੈ ਪਰ ਹਰ ਦਿਨ ਵੱਖਰੇ-ਵੱਖਰੇ ਤਰੀਕੇ ਨਾਲ ਮਜ਼ਾਕ ਕਰਦੇ ਰਹਿਣਾ ਚਾਹੀਦਾ ਹੈ। ਨਾਲ ਹੀ ਹੱਸਦੇ ਰਹਿਣ ਨਾਲ ਦੋਵਾਂ ਦਾ ਤਣਾਅ ਵੀ ਘੱਟ ਹੁੰਦਾ ਹੈ। ਹਾਲਾਂਕਿ ਇਸ ਖੋਜ ਦਾ ਮਤਲਬ ਇਕ-ਦੂਸਰੇ ’ਤੇ ਹੱਸਣਾ ਨਹੀਂ, ਸਗੋਂ ਇਕ-ਦੂਸਰੇ ਨਾਲ ਹੱਸਣਾ ਹੈ।

Baljit Singh

This news is Content Editor Baljit Singh