ਰਿਲੇਸ਼ਨਸ਼ਿਪ ਦੌਰਾਨ ਇਨ੍ਹਾਂ ਗੱਲਾਂ ਤੋਂ ਝਿਜਕਦੇ ਹਨ ਪੁਰਸ਼

03/15/2019 12:17:30 AM

ਨਵੀਂ ਦਿੱਲੀ— ਰਿਲੇਸ਼ਨਸ਼ਿਪ ਦੌਰਾਨ ਹਰ ਵੇਲੇ ਸਭ ਕੁਝ ਨਾਰਮਲ ਨਹੀਂ ਰਹਿ ਸਕਦਾ। ਰਿਲੇਸ਼ਨਸ਼ਿਪ 'ਚ ਉਤਾਰ-ਚੜਾਅ ਆਉਂਦਾ ਰਹਿੰਦਾ ਹੈ। ਪਰੰਤੂ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ, ਜੋ ਮੰਨਦੇ ਹਨ ਰਿਲੇਸ਼ਨਸ਼ਿਪ ਚਲਾਉਣਾ ਬਹੁਤ ਆਸਾਨ ਹੈ ਪਰੰਤੂ ਅਜਿਹਾ ਨਹੀਂ ਹੈ। ਅਜਿਹਾ ਮੰਨਣ ਵਾਲਿਆਂ 'ਚ ਖਾਸ ਕਰਕੇ ਪੁਰਸ਼ ਸ਼ਾਮਲ ਹੁੰਦੇ ਹਨ। ਜੇਕਰ ਤੁਸੀਂ ਇਸੇ ਸੋਚ ਨਾਲ ਅੱਗੇ ਵਧ ਰਹੇ ਹੋ ਤਾਂ ਰਿਲੇਸ਼ਨਸ਼ਿਪ ਚਲਾਉਣਾ ਮੁਸ਼ਕਿਲ ਹੋ ਜਾਵੇਗਾ। ਇਸ ਲਈ ਤੁਹਾਨੂੰ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਕਿ ਰਿਲੇਸ਼ਨਸ਼ਿਪ ਦੌਰਾਨ ਇਸ ਸੱਚਾਈ ਨੂੰ ਸਵਿਕਾਰ ਜ਼ਰੂਰ ਕਰੋ।

ਰਿਲੇਸ਼ਨਸ਼ਿਪ ਦੌਰਾਨ ਇਕ ਪਾਰਟਨਰ ਦੂਜੇ ਪਾਰਟਨਰ ਦਾ ਬੇਹੱਦ ਖਿਆਲ ਰੱਖਦੇ ਹਨ। ਤੁਸੀਂ ਆਪਣੀ ਪਾਰਟਨਰ ਨਾਲ ਘਰੇਲੂ ਨੌਕਰਨੀ ਜਿਹਾ ਵਤੀਰਾ ਨਾ ਕਰੋ। ਉਨ੍ਹਾਂ ਨਾਲ ਇਕ ਪਾਰਟਨਰ ਜਿਹਾ ਵਤੀਰਾ ਕਰੋ। ਰਿਲੇਸ਼ਨਸ਼ਿਪ ਦੌਰਾਨ ਅੱਗੇ ਵਧਣ ਲਈ ਇਕ ਟੀਮ ਵਾਂਗ ਰਹਿਣਾ ਜ਼ਰੂਰੀ ਹੈ।

ਜੇਕਰ ਤੁਹਾਨੂੰ ਤੁਹਾਡੇ ਪਾਰਟਨਰ ਨਾਲ ਅੱਗੇ ਵਧਣਾ ਹੈ ਤਾਂ ਆਪਣੇ ਅਹਿਸਾਸਾਂ ਨੂੰ ਜ਼ਾਹਿਰ ਕਰਨਾ ਹੋਵੇਗਾ। ਕਈ ਪੁਰਸ਼ ਅਜਿਹੇ ਹੁੰਦੇ ਹਨ ਜੋ ਆਪਣੇ ਦਿਲ ਦੀ ਗੱਲ ਨਾ ਦੱਸ ਕੇ ਆਪਣੇ ਦਿਲ 'ਚ ਰੱਖ ਲੈਂਦੇ ਹਨ, ਜੋ ਕਿ ਰਿਸ਼ਤਿਆਂ ਲਈ ਹਾਨੀਕਾਰਕ ਹੈ। ਜੇਕਰ ਤੁਸੀਂ ਤੇ ਤੁਹਾਡਾ ਪਾਰਟਨਰ ਇਕੱਠੇ ਰਿਲੇਸ਼ਨਸ਼ਿਪ 'ਚ ਅੱਗੇ ਵਧਣਾ ਚਾਹੁੰਦੇ ਹੋ ਤਾਂ ਦੋਵਾਂ ਨੂੰ ਇਕ-ਦੂਜੇ ਨਾਲ ਗੱਲ ਕਰਨੀ ਚਾਹੀਦੀ ਹੈ।

ਈਗੋ ਤੇ ਹੰਕਾਰ ਕਿਸੇ ਵੀ ਰਿਸ਼ਤੇ ਨੂੰ ਪਲ ਭਰ 'ਚ ਖਰਾਬ ਕਰ ਸਕਦਾ ਹੈ। ਇਸ ਲਈ ਜੇਕਰ ਤੁਸੀਂ ਆਪਣੇ ਪਾਰਟਨਰ ਨਾਲ ਲੰਬੇ ਸਮੇਂ ਤੱਕ ਰਹਿਣਾ ਚਾਹੁੰਦੇ ਹੋ ਤਾਂ ਦੋਵਾਂ ਵਿਚਾਲੇ ਈਗੋ ਕਦੇ ਵੀ ਨਹੀਂ ਆਉਣੀ ਚਾਹੀਦੀ। ਜੇਕਰ ਤੁਸੀਂ ਆਪਣੀ ਜ਼ਿੰਦਗੀ 'ਚ ਕਿਸੇ ਵਿਅਕਤੀ ਨੂੰ ਥਾਂ ਦੇਣਾ ਚਾਹੁੰਦੇ ਹੋ ਤਾਂ ਕਿਸੇ ਤਰ੍ਹਾਂ ਦਾ ਹੰਕਾਰ ਨਾ ਕਰੋ।

ਦੁਨੀਆ 'ਚ ਕੋਈ ਵੀ ਅਜਿਹਾ ਰਿਸ਼ਤਾ ਨਹੀਂ ਜੋ ਬਿਨਾਂ ਕੋਸ਼ਿਸ਼ ਦੇ ਬਚਿਆ ਰਹੇ। ਕਿਸੇ ਵੀ ਰਿਸ਼ਤੇ ਨੂੰ ਨਿਭਾਉਣਾ ਆਸਾਨ ਨਹੀਂ ਹੈ। ਕਪਲਸ ਨੂੰ ਆਪਣੇ ਰਿਲੇਸ਼ਨਸ਼ਿਪ 'ਚ ਆਪਣੀ ਕੋਸ਼ਿਸ਼ ਨੂੰ ਦਿਖਾਉਣਾ ਪੈਂਦਾ ਹੈ।

Baljit Singh

This news is Content Editor Baljit Singh