ਖੇਤਰੀ ਰਾਜਨੀਤਕ ਪਾਰਟੀਆਂ ਨੂੰ 2018-19 ''ਚ ਮਿਲਿਆ 230.45 ਕਰੋੜ ਦਾ ਫੰਡ

05/07/2020 12:49:08 AM

ਨਵੀਂ ਦਿੱਲੀ (ਏਜੰਸੀ)- ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ (ਏ.ਡੀ.ਆਰ.) ਵਲੋਂ 2018-19 ਵਿਚ ਦੇਸ਼ ਦੇ 53 ਖੇਤਰੀ ਰਾਜਨੀਤਕ ਪਾਰਟੀਆਂ ਦੇ 20,000 ਰੁਪਏ ਤੋਂ ਜ਼ਿਆਦਾ ਦਾ ਦਾਨ ਪ੍ਰਾਪਤ ਕਰਨ ਦਾ ਵਿਸ਼ਲੇਸ਼ਣ ਪੇਸ਼ ਕੀਤਾ ਹੈ। ਏ.ਡੀ.ਆਰ. ਰਿਪੋਰਟ ਮੁਤਾਬਕ ਖੇਤਰੀ ਪਾਰਟੀਆਂ ਨੇ ਇਸ ਮਿਆਦ ਵਿਚ 230.45 ਕਰੋੜ ਦੀ ਦਾਨ ਰਾਸ਼ੀ ਇਕੱਠੀ ਕੀਤੀ ਜੋ 4046 ਦਾਨਾਂ ਤੋਂ ਪ੍ਰਾਪਤ ਹੋਈ। ਵਾਈ.ਐਸ.ਆਰ.-ਸੀ ਨੂੰ ਇਸ ਮਿਆਦ ਵਿਚ 80.50 ਕਰੋੜ ਰੁਪਏ ਮਿਲੇ ਜਦੋਂ ਕਿ ਟੀ.ਆਰ.ਐਸ. ਨੂੰ 41.27 ਕਰੋੜ ਪ੍ਰਾਪਤ ਹੋਏ। ਬੀ.ਜੇ.ਡੀ. ਨੂੰ 29.31 ਕਰੋੜ ਰੁਪਏ ਮਿਲੇ। ਇਸ ਤਰ੍ਹਾਂ ਇਨ੍ਹਾਂ ਖੇਤਰੀ ਪਾਰਟੀਆਂ ਦੇ ਖਾਤੇ ਵਿਚ ਕੁਲ ਦਾਨ ਦਾ 65.60 ਫੀਸਦੀ ਯਾਨੀ 151.16 ਕਰੋੜ ਆਇਆ।

ਰਿਪੋਰਟ ਮੁਤਾਬਕ ਇਨ੍ਹਾਂ ਵਿਚੋਂ ਸਿਰਫ 15 ਪਾਰਟੀਆਂ ਨੇ ਹੀ ਆਪਣੀ ਦਾਨ ਰਿਪੋਰਟ ਸਮੇਂ 'ਤੇ ਚੋਣ ਕਮਿਸ਼ਨ ਨੂੰ ਸੌਂਪੀ ਸੀ। ਸ਼ਿਵਸੇਨਾ ਦੀ ਦਾਨ ਰਿਪੋਰਟ ਅਧੂਰੀ ਹੈ ਇਸ ਲਈ ਉਸ ਦਾ ਵਿਸ਼ਲੇਸ਼ਣ ਨਹੀਂ ਹੋ ਸਕਿਆ ਹੈ। ਏ.ਆਈ.ਏ.ਡੀ.ਐਮ.ਕੇ. ਅਤੇ ਜੇ.ਵੀ.ਐਮ.-ਪੀ ਨੇ ਦਾਨ ਰਿਪੋਰਟ ਵਿਚ ਸਿਫਰ ਦਾਨ ਐਲਾਨ ਕੀਤਾ।


Sunny Mehra

Content Editor

Related News