ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇੱਕਠੀਆਂ ਕਰਾਉਣ ਨਾਲ ਖਰਚ ''ਚ ਆਵੇਗੀ ਕਮੀ : ਰਾਸ਼ਟਰਪਤੀ

01/25/2017 7:31:19 PM

ਨਵੀਂ ਦਿੱਲੀ — ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਬੁੱਧਵਾਰ ਨੂੰ ਕਿਹਾ ਕਿ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਇੱਕਠੀਆਂ ਕਰਾਉਣ ਨਾਲ ਖਰਚ ਅਤੇ ਪ੍ਰਬੰਧ ਕਰਨ ਦੇ ਸੰਦਰਭ ''ਚ ਮੁਸ਼ਕਿਲਾਂ ਨੂੰ ਘੱਟ ਕਰਨ ''ਚ ਮਦਦ ਮਿਲ ਸਕਦੀ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਇਸ ਮੁੱਦੇ ''ਤੇ ਰਾਜਨੀਤਕ ਦਲਾਂ ਨੂੰ ਇਕ ਮੰਚ ''ਤੇ ਲਿਆਉਣ ਲਈ ਪਹਿਲ ਕਰਨ ਨੂੰ ਕਿਹਾ। ਪ੍ਰਣਬ ਮੁਖਰਜੀ ਨੇ ਕਿਹਾ, ''ਜੇਕਰ ਰਾਜਨੀਤੀ ਦਲ ਸੰਵਿਧਾਨ ''ਚ ਸੋਧ ਕਰਨ ਲਈ ਸਹਿਮਤੀ ਬਣਾਉਂਦੇ ਹਨ, ਪਰ ਪਹਿਲ ਚੋਣ ਕਮਿਸ਼ਨ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਕਮਿਸ਼ਨ ਨੇ ਨਿਰਪੱਖ ਵਿਵਹਾਰ ਦਾ ਚਿੱਤਰ ਹਾਸਲ ਕੀਤਾ ਸੀ। ਮੈਂ ਸਮਝਦਾ ਹਾਂ ਕਿ ਜੇਕਰ ਰਾਜਨੀਤਕ ਦਲ ਇਸ ਮੁੱਦੇ ''ਤੇ ਚੋਣ ਕਮਿਸ਼ਨ ਦੀ ਮਦਦ ਨਾਲ ਗੰਭੀਰਤਾ ਨਾਲ ਸਹਿਮਤ ਹੁੰਦੇ ਹਨ, ਉਦੋਂ ਅਜਿਹਾ ਸੰਭਵ ਹੈ।'' ਪ੍ਰਣਬ ਮੁਖਰਜੀ ਰਾਸ਼ਟਰੀ ਵੋਟਰ ਦਿਵਸ ''ਤੇ ਸੰਬੋਧਿਤ ਕਰ ਰਹੇ ਸਨ ਜਿਹੜਾ 1950 ''ਚ ਕਮਿਸ਼ਨ ਦੇ ਗਠਨ ਦੇ ਮੌਕੇ ''ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਕ ਵਾਰ ਚੋਣਾਂ ਕਰਾਉਣ ਨਾਲ ਖਰਚ ਅਤੇ ਪ੍ਰਬੰਧ ਦੇ ਸੰਦਰਭ ''ਚ ਕਈ ਅਸੁਵਿਧਾਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ।