ਰੈੱਡ ਅਲਰਟ : ਚੱਕਰਵਾਤੀ ਤੂਫਾਨ 'ਗਾਜਾ' ਇਨ੍ਹਾਂ ਇਲਾਕਿਆਂ ’ਚ ਲਿਆ ਸਕਦਾ ਤਬਾਹੀ

11/13/2018 10:46:40 AM

ਨਵੀਂ ਦਿੱਲੀ — ਬੰਗਾਲ ਦੀ ਖਾੜੀ 'ਚ ਚੱਕਰਵਾਤੀ ਤੂਫਾਨ 'ਗਾਜਾ' ਹੋਰ ਮਜ਼ਬੂਤ ਹੋ ਗਿਆ ਹੈ। ਹੌਲੀ-ਹੌਲੀ ਤੂਫਾਨ ਅੱਗੇ ਆ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਗਾਜਾ ਨਾਂ ਦਾ ਚੱਕਰਵਾਤ ਚੇੱਨਈ ਦੇ ਉੱਤਰ-ਪੂਰਬੀ ਤੋਂ ਕਰੀਬ 730 ਕਿ. ਮੀ. ਦੂਰ ਹੈ। ਉੱਤਰੀ ਤਮਿਲਨਾਡੂ ਦੇ ਤੱਟੀ ਖੇਤਰਾਂ 'ਚ 14 ਨਵੰਬਰ ਦੀ ਰਾਤ ਨੂੰ ਤੇਜ਼ ਮੀਂਹ ਦੀ ਸੰਭਾਵਨਾ ਹੈ।
ਗਾਜਾ ਚੱਕਰਵਾਤ ਕਾਰਨ ਮਛੇਰਿਆਂ ਨੂੰ ਬੰਗਾਲ ਦੀ ਖਾੜੀ ਵੱਲ ਨਾ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ। ਦੱਸ ਦਈਏ ਕਿ ਬੰਗਾਲ ਦੀ ਖਾੜੀ ਤੋਂ ਹੀ ਚੱਕਰਵਾਤ ਗਾਜਾ ਪੈਦਾ ਹੋਇਆ ਹੈ।
ਗਾਜਾ ਚੱਕਰਵਾਤ ਤਮਿਲਨਾਡੂ, ਪੁਡੂਚੇਰੀ ਅਤੇ ਆਂਧਰਾ ਪ੍ਰਦੇਸ਼ ਦੇ ਉਪਰ ਕਰੀਬ 80-90 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 15 ਨਵੰਬਰ ਤੋਂ ਬਾਅਦ ਚੱਕਰਵਾਤ ਹੌਲੀ-ਹੌਲੀ ਕਮਜ਼ੋਰ ਹੋਵੇਗਾ।