DRI ਨੇ ਬਰਾਮਦ ਕੀਤੀਆਂ ਵਿਦੇਸ਼ੀ ਸਿਗਰਟਾਂ, ਕਰੋੜਾਂ ''ਚ ਹੈ ਇਨ੍ਹਾਂ ਦੀ ਕੀਮਤ

09/23/2017 11:06:53 PM

ਕੋਲਕਾਤਾ— ਦੁਰਗਾਪੂਜਾ ਤੋਂ ਪਹਿਲਾਂ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰ ਕੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਦੀ ਟੀਮ ਨੇ 1.55 ਕਰੋੜ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਨਾਲ ਇਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ।
ਸੂਚਨਾ ਮਿਲਣ ਤੋਂ ਬਾਅਦ ਡੀ. ਆਰ. ਆਈ. ਦੀ ਟੀਮ ਨੇ ਗੋਆਹਾਟੀ ਦੇ ਬਾਹਰੀ ਇਲਾਕੇ 'ਚ ਸਿਲੀਗੁੜੀ ਦੇ ਲਈ ਰਵਾਨਾ ਹੋ ਚੁਕੀ ਪੈਸੇਂਜਰ ਬੱਸ ਨੂੰ ਰੋਕ ਕੇ ਤਲਾਸ਼ੀ ਲਈ। ਇਸ ਦੌਰਾਨ ਉਸ ਬੱਸ 'ਚੋਂ ਪਲਾਸਟਿਕ ਦੇ ਪੈਕੇਟ 'ਚੋਂ 140 ਕਾਰਟੂਨ ਵਿਦੇਸ਼ੀ ਸਿਗਰਟਾਂ ਮਿਲੀਆਂ।  ਇਸ 'ਚ ਮੌਜੂਦ ਕਰੀਬ 14 ਲੱਖ ਸਿਗਰਟਾਂ ਦੀ ਕੁੱਲ ਕੀਮਤ 1.5 ਕਰੋੜ ਰੁਪਏ ਦੱਸੀ ਗਈ ਹੈ। ਇਸ ਨੂੰ ਲਿਜਾ ਰਹੇ ਵਿਅਕਤੀ ਕੋਲੋ ਇਸ ਨਾਲ ਸੰਬੰਧਿਤ ਕੋਈ ਵੀ ਸਹੀ ਦਸਤਾਵੇਜ਼ ਨਹੀਂ ਸੀ।