ਹਿਮਾਚਲ ਕਾਂਗਰਸ ''ਚ ਹੋਵੇਗਾ ਵੱਡਾ ਬਦਲਾਅ, ਸੂਬਾ ਮੁਖੀ ਨੂੰ ਕੀਤੀ ਸਿਫਾਰਿਸ਼

06/11/2019 6:01:03 PM

ਸ਼ਿਮਲਾ—ਲੋਕ ਸਭਾ ਚੋਣਾਂ 'ਚ ਕਰਾਰੀ ਹਾਰ ਮਿਲਣ ਤੋਂ ਬਾਅਦ ਪਹਿਲੀ ਸਮੀਖਿਆ ਬੈਠਕ ਦੌਰਾਨ ਸੂਬਾ ਕਾਂਗਰਸ ਮੁਖੀ ਰਜਨੀ ਪਾਟਿਲ ਨੂੰ ਹਿਮਾਚਲ ਕਾਂਗਰਸ ਦੇ ਦਫਤਰੀ ਅਹੁਦੇਦਾਰਾਂ ਨੂੰ ਬਦਲਣ ਦੀ ਸਿਫਾਰਿਸ਼ ਕੀਤੀ ਗਈ। ਇਸ 'ਚ ਬਹੁਤ ਵੱਡੀ ਕਾਰਵਾਈ ਵੀ ਹੋ ਸਕਦੀ ਹੈ। ਸ਼ਿਮਲਾ 'ਚ ਆਯੋਜਿਤ ਪੱਤਰਕਾਰ ਵਾਰਤਾ ਦੌਰਾਨ ਮੁਖੀ ਨੂੰ 4 ਉਮੀਦਵਾਰਾਂ ਨੇ ਸੀਲ ਬੰਦ ਲਿਫਾਫੇ 'ਚ ਆਪਣੀ ਰਿਪੋਰਟ ਸੌਂਪ ਦਿੱਤੀ ਹੈ, ਜੋ ਹੁਣ ਹਾਈਕਮਾਨ ਨੂੰ ਸੌਂਪੀ ਜਾਵੇਗੀ। ਇਸ ਦੇ ਆਧਾਰ 'ਤੇ ਫੈਸਲਾ ਲਿਆ ਜਾਵੇਗਾ। ਦੇਰੀ ਨਾਲ ਪਹੁੰਚਣ ਕਾਰਨ ਪਾਟਿਲ ਨੇ ਉਮੀਦਵਾਰਾਂ, ਵਿਧਾਇਕਾਂ ਅਤੇ ਹੋਰ ਨੇਤਾਵਾਂ ਦੀ ਇਕੱਠੀ ਬੈਠਕ ਕੀਤੀ ਹੈ।

ਕਾਂਗਰਸ ਨੇਤਾਵਾਂ ਨੇ ਤਰੁੰਤ ਪੀ. ਸੀ. ਸੀ, ਡੀ. ਸੀ. ਸੀ, ਬੀ. ਸੀ. ਸੀ ਅਤੇ ਫੰਰਟਲ ਸੰਗਠਨਾਂ ਨੇ ਅਹੁਦਾ ਅਧਿਕਾਰੀਆਂ ਨੂੰ ਬਦਲਣ ਲਈ ਕਿਹਾ ਹੈ। ਕਾਂਗਰਸ ਦੇ ਵੱਖ-ਵੱਖ ਵਿਭਾਗਾਂ ਦੇ ਪੈਰਾਂ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਹੈ। ਉਪ ਚੋਣਾਂ ਤੋਂ ਪਹਿਲਾਂ ਪਾਰਟੀਆਂ ਦੀਆਂ ਜੜ੍ਹਾਂ ਨੂੰ ਜ਼ਿਆਦਾ ਮਜ਼ਬੂਤ ਬਣਾਉਣ ਨੂੰ ਕਿਹਾ ਤਾਂ ਕਿ ਭਾਜਪਾ ਨੂੰ ਸਖਤ ਚੁਣੌਤੀ ਦਿੱਤੀ ਜਾ ਸਕੇ।

Iqbalkaur

This news is Content Editor Iqbalkaur