ਐਵਾਰਡ ਮਿਲਣ ਦੀ ਖੁਸ਼ੀ ''ਚ ਮੰਚ ''ਤੇ ਨੱਚਦੇ ਹੋਏ ਪੁੱਜਾ ਵਿਅਕਤੀ, ਖੁਸ਼ੀ ਦੇ ਕਾਰਨ ਆਇਆ ਹਾਰਟ ਅਟੈਕ

04/02/2018 12:16:38 PM

ਆਗਰਾ— ਜਦੋਂ ਕਿਸੀ ਕੰਮ ਲਈ ਵਿਅਕਤੀ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਉਸ ਦੇ ਲਈ ਇਹ ਸਭ ਤੋਂ ਖੂਬਸੂਰਤ ਪਲ ਹੁੰਦਾ ਹੈ। ਕਿਸੇ ਨੂੰ ਉਸ ਦੀ ਕਾਮਯਾਬੀ ਦੀ ਖੁਸ਼ੀ ਜ਼ਿਆਦਾ ਹੁੰਦੀ ਹੈ ਤਾਂ ਕਿਸੇ ਨੂੰ ਘੱਟ। ਪਰ ਖੁਸ਼ੀ 'ਚ ਮੌਤ ਹੋ ਜਾਣਾ ਸ਼ਾਇਦ ਹੀ ਸੁਣਿਆ ਹੋਵੇਗਾ। ਯੂ.ਪੀ ਦੇ ਆਗਰਾ 'ਚ ਇਕ ਐਵਾਰਡ ਪ੍ਰੋਗਰਾਮ 'ਚ ਖੁਸ਼ੀ ਦੇ ਮਾਰੇ ਇਕ ਵਿਅਕਤੀ ਦੀ ਮੌਤ ਹੋ ਗਈ।
ਆਗਰਾ ਦੇ ਤਾਜਗੰਜ ਥਾਣਾ ਖੇਤਰ ਦੇ ਹੋਟਲ 'ਚ ਇਕ ਟ੍ਰੈਵਲ ਏਜੰਸੀ ਦਾ ਪ੍ਰੋਗਰਾਮ ਚੱਲ ਰਿਹਾ ਸੀ। ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਮੁੰਬਈ ਤੋਂ ਵਿਸ਼ਨੂੰ ਚੰਦਰ ਦੂਧਨਾਥ ਪਾਂਡੇ ਵੀ ਆਏ ਸਨ। ਵਿਸ਼ਨੂੰ ਚੰਦਰ ਇਸ ਕੰਪਨੀ ਦੇ ਐਡਮਿਨਿਸਟ੍ਰੇਸ਼ਨ ਕਾਰਜਕਾਰੀ ਦੇ ਅਹੁਦੇ 'ਤੇ ਵਰਕਰ ਸਨ। ਪ੍ਰੋਗਰਾਮ ਦੌਰਾਨ ਉਨ੍ਹਾਂ ਨੂੰ ਵੀ ਸਨਮਾਨਿਤ ਕਰਨ ਲਈ ਮੰਚ 'ਤੇ ਬੁਲਾਇਆ ਗਿਆ, ਉਹ ਖੁਸ਼ੀ 'ਚ ਨੱਚਦੇ ਹੋਏ ਮੰਚ 'ਤੇ ਪੁੱਜੇ ਅਤੇ ਲਗਾਤਾਰ ਨੱਚ ਰਹੇ ਸਨ ਪਰ ਐਵਾਰਡ ਲੈਣ ਤੋਂ ਪਹਿਲੇ ਹੀ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। 
ਮੰਚ 'ਤੇ ਦਿਨ ਦਾ ਦੌਰਾ ਪੈਣ ਦੇ ਬਾਅਦ ਦੂਧਨਾਥ ਪਾਂਡੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਾਣਕਾਰੀ ਮੁਤਾਬਕ ਅਵਾਰਡ ਪਾਉਣ ਦੀ ਖੁਸ਼ੀ 'ਚ ਦੂਧਨਾਥ ਪਾਂਡੇ ਆਪਣੇ ਆਪ 'ਤੇ ਆਪਾ ਖੋਹ ਬੈਠੇ ਅਤੇ ਉਨ੍ਹਾਂ ਨੂੰ ਹਾਰਟ ਅਟੈਕ ਆ ਗਿਆ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।