ਰਿਆਸੀ ''ਚ ਦਰਦਨਾਕ ਸੜਕ ਦੁਰਘਟਨਾ, 7 ਲੋਕਾਂ ਦੀ ਮੌਤ

12/14/2018 4:13:17 PM

ਜੰਮੂ-ਰਿਆਸੀ ਜ਼ਿਲੇ ਦੇ ਦਮਾਸਗਲੀ ਭੋਸਾਗ ਇਲਾਕੇ 'ਚ ਵੀਰਵਾਰ ਨੂੰ ਦੇਰ ਰਾਤ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। 

ਰਿਪੋਰਟ ਮੁਤਾਬਕ ਵੀਰਵਾਰ ਦੇਰ ਰਾਤ ਇਕ ਕਾਰ ਜੇ. ਕੇ 02 ਐੱਚ 1515 ਵਿਆਹ ਸਮਾਰੋਹ ਤੋਂ ਵਾਪਿਸ ਆ ਰਹੀ ਸੀ। ਇਸ ਦੌਰਾਨ ਕਾਰ ਜਦੋਂ ਦਮਾਸਗਲੀ ਭੋਸਾਗ ਇਲਾਕੇ ਦੇ ਕੋਲ ਪਹੁੰਚੀ ਤਾਂ ਅਚਾਨਕ ਡਰਾਈਵਰ ਤੋਂ ਅਣਕੰਟਰੋਲ ਹੋ ਕੇ ਡੂੰਘੀ ਖੱਡ 'ਚ ਜਾ ਡਿੱਗੀ, ਜਿਸ ਕਾਰਨ 7 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 3 ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤਰੁੰਤ ਜੰਮੂ ਦੇ ਜੀ. ਐੱਮ. ਸੀ. ਹਸਪਤਾਲ ਪਹੁੰਚਾਇਆ ਗਿਆ।


Iqbalkaur

Content Editor

Related News