ਰਵੀ ਕਿਸ਼ਨ ਦਾ ਟਵੀਟ- ''ਅਜੇ ਵੀ ਸਮਾਂ ਹੈ, ਬਚਾਅ ਲਓ ਦੇਸ਼ ਦੀ ਜਵਾਨੀ ਨੂੰ''

09/16/2020 10:52:36 AM

ਨਵੀਂ ਦਿੱਲੀ— ਸੰਸਦ ਦੇ ਮਾਨਸੂਨ ਸੈਸ਼ਨ 'ਚ ਭਾਜਪਾ ਦੇ ਸੰਸਦ ਮੈਂਬਰ ਅਤੇ ਭੋਜਪੁਰੀ ਅਭਿਨੇਤਾ ਰਵੀ ਕਿਸ਼ਨ ਨੇ ਨਸ਼ਾ ਤਸਕਰੀ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ। ਫਿਲਮ ਇੰਡਸਟਰੀ 'ਚ ਵੀ ਇਸ ਦਾ ਇਸਤੇਮਾਲ ਹੋ ਰਿਹਾ ਹੈ। ਉਨ੍ਹਾਂ ਨੇ ਬਾਲੀਵੁੱਡ ਵਿਚ ਵੀ ਜਾਂਚ ਦੀ ਗੱਲ ਆਖੀ ਸੀ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਰਾਜ ਸਭਾ ਸੰਸਦ ਮੈਂਬਰ ਅਤੇ ਅਭਿਨੇਤਰੀ ਜਯਾ ਬੱਚਨ ਨੇ ਫਿਲਮ ਇੰਡਸਟਰੀ ਨੂੰ ਬਦਨਾਮ ਕਰਨ ਨੂੰ ਲੈ ਕੇ ਬਿਆਨ ਦਿੱਤਾ, ਜਿਸ ਦਾ ਕੋਈ ਵਿਰੋਧੀ ਕਰ ਰਿਹਾ ਹੈ ਅਤੇ ਕੋਈ ਪੱਖ ਲੈ ਰਿਹਾ ਹੈ। ਜਿਸ ਤੋਂ ਬਾਅਦ ਰਵੀ ਕਿਸ਼ਨ ਲਗਾਤਾਰ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਉਹ ਇਕ ਤੋਂ ਬਾਅਦ ਇਕ ਟਵੀਟ ਕਰ ਕੇ ਨਸ਼ੇ ਖ਼ਿਲਾਫ਼ ਆਪਣੀ ਗੱਲ ਰੱਖ ਰਹੇ ਹਨ। 

ਇਹ ਵੀ ਪੜ੍ਹੋ: ਜਯਾ ਬੱਚਨ ਦਾ ਰਵੀ ਕਿਸ਼ਨ 'ਤੇ ਪਲਟਵਾਰ- 'ਜਿਸ ਥਾਲੀ 'ਚ ਖਾਂਦੇ ਹਨ, ਉਸ 'ਚ ਹੀ ਛੇਕ ਕਰਦੇ ਹਨ'

ਰਵੀ ਕਿਸ਼ਨ ਨੇ ਬੁੱਧਵਾਰ ਨੂੰ ਟਵੀਟ ਕਰ ਲਿਖਿਆ ਕਿ ਰੋਕ ਦਿਓ ਨਸ਼ੇ ਦੇ ਦਰਿਆ ਵਿਚ, ਵਹਿਦੇ ਹੋਏ ਪਾਣੀ ਨੂੰ। ਅਜੇ ਵੀ ਸਮਾਂ ਹੈ, ਬਚਾਅ ਲਓ ਦੇਸ਼ ਦੀ ਜਵਾਨੀ ਨੂੰ। ਸਮਾਂ ਰਹਿੰਦੇ ਜੋ ਨਾ ਜਾਗੇ ਤੁਸੀਂ, ਤਾਂ ਅਣਰਥ ਹੋ ਜਾਵੇਗਾ। ਨਸ਼ੇ ਦੀ ਲਤ ਤੋਂ ਤੁਹਾਡਾ, ਸਾਰਾ ਜੀਵਨ ਵਿਅਰਥ ਹੋ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਇਕ ਹੋਰ ਟਵੀਟ ਕੀਤਾ, ਜਿਸ 'ਚ ਉਨ੍ਹਾਂ ਨੇ ਨਸ਼ੇ ਦੀ ਗੱਲ ਕੀਤੀ ਹੈ। 

ਇਹ ਵੀ ਪੜ੍ਹੋ:  ਸੰਸਦ 'ਚ ਉਠਿਆ ਡਰੱਗ ਦਾ ਮੁੱਦਾ, ਰਵੀ ਕਿਸ਼ਨ ਬੋਲੇ- ਸਖ਼ਤ ਕਾਰਵਾਈ ਕਰੇ ਸਰਕਾਰ

ਦੱਸ ਦੇਈਏ ਕਿ ਰਵੀ ਕਿਸ਼ਨ ਨੇ ਸੰਸਦ ਵਿਚ ਨਸ਼ੇ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਨਸ਼ਾ ਤਸਕਰੀ 'ਤੇ ਰੋਕ ਲੱਗਣੀ ਚਾਹੀਦੀ ਹੈ। ਇਸ 'ਤੇ ਜਯਾ ਬੱਚਨ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਸੀ ਕਿ ਫਿਲਮ ਇੰਡਸਟਰੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਅਜਿਹੇ ਲੋਕ ਨੇ ਜਿਸ ਥਾਲੀ 'ਚ ਖਾਂਦੇ ਹਨ, ਉਸ 'ਚ ਹੀ ਛੇਕ ਕਰਦੇ ਹਨ। ਫਿਲਮ ਇੰਡਸਟਰੀ ਤੋਂ ਆਪਣੀ ਪਹਿਚਾਣ ਬਣਾਉਣ ਵਾਲੇ ਕੁਝ ਲੋਕ ਇਸ ਨੂੰ ਗਟਰ ਤੱਕ ਕਹਿ ਰਹੇ ਹਨ।

Tanu

This news is Content Editor Tanu