ਰੇਵ ਪਾਰਟੀਆਂ ਦਾ ਅੱਡਾ ਬਣ ਰਹੇ ਨੇ ਦਿੱਲੀ ਦੇ ਵੀਰਾਨ ਫਾਰਮ ਹਾਊਸ

07/30/2019 5:45:10 PM

ਨਵੀਂ ਦਿੱਲੀ— ਦੱਖਣੀ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਸਥਿਤ ਵੀਰਾਨ ਫਾਰਮ ਹਾਊਸ ਰੇਵ ਪਾਰਟੀਆਂ ਲਈ ਪਹਿਲੀ ਪਸੰਦ ਦਾ ਅੱਡਾ ਬਣ ਗਏ ਹਨ। ਡਰੱਗਜ਼ ਅਤੇ ਹੋਰ ਗੈਰ-ਕਾਨੂੰਨੀ ਸਰਗਰਮੀਆਂ ਉਕਤ ਫਾਰਮ ਹਾਊਸਾਂ 'ਚ ਹੋਣ ਵਾਲੀਆਂ ਰੇਵ ਪਾਰਟੀਆਂ 'ਚ ਕੀਤੀਆਂ ਜਾਂਦੀਆਂ ਹਨ।

ਦਿੱਲੀ ਪੁਲਸ ਦੇ ਅਧਿਕਾਰੀਆਂ ਅਨੁਸਾਰ,''ਦੱਖਣੀ ਦਿੱਲੀ ਦੇ ਮਹਿਰੋਲੀ ਖੇਤਰ ਦੇ ਫਤਿਹਪੁਰ ਬੇਰੀ, ਛੱਤਰਪੁਰ ਅਤੇ ਭਾਟੀ ਪਿੰਡਾਂ 'ਚ ਸਥਿਤ ਅਨੇਕਾਂ ਫਾਰਮ ਹਾਊਸ ਆਮ ਤੌਰ 'ਤੇ ਗੈਰ-ਕਾਨੂੰਨੀ ਰੇਵ, ਕੈਸੀਨੋ ਅਤੇ ਹੋਰ ਹਾਈ ਪ੍ਰੋਫਾਈਲ ਪਾਰਟੀਆਂ ਲਈ ਵਰਤੇ ਜਾਂਦੇ ਹਨ।'' ਇਕ ਅਧਿਕਾਰੀ ਨੇ ਦੱਸਿਆ ਕਿ ਵਟਸਐਪ ਗਰੁੱਪ ਰਾਹੀਂ ਅਮੀਰ ਪਰਿਵਾਰਾਂ ਦੇ ਨੌਜਵਾਨ ਇਥੇ ਪਾਰਟੀਆਂ ਲਈ ਵੱਖ-ਵੱਖ ਸਹੂਲਤਾਂ ਪ੍ਰਦਾਨ ਕਰਦੇ ਹਨ। ਆਮ ਤੌਰ 'ਤੇ ਪ੍ਰਬੰਧਕਾਂ ਵੱਲੋਂ ਹਰ ਜੋੜੇ ਦੇ ਦਾਖਲੇ ਲਈ 10,000 ਰੁਪਏ, ਇਕੱਲੇ ਵਿਅਕਤੀ ਲਈ 15000 ਰੁਪਏ ਲਏ ਜਾਂਦੇ ਹਨ। ਪਾਰਟੀਆਂ 'ਚ ਡਰੱਗਜ਼ ਤੋਂ ਲੈ ਕੇ ਸ਼ਰਾਬ ਤੇ ਸ਼ਬਾਬ ਸਭ ਕੁਝ ਮੁਹੱਈਆ ਕਰਵਾਇਆ ਜਾਂਦਾ ਹੈ। ਅਧਿਕਾਰੀ ਨੇ ਕਿਹਾ,''ਮਹਿਮਾਨਾਂ ਦੇ ਮਨੋਰੰਜਨ ਲਈ ਔਰਤਾਂ ਨੂੰ ਕੰਮ 'ਤੇ ਰੱਖਿਆ ਜਾਂਦਾ ਹੈ। ਗਲਤ ਕੰਮਾਂ ਲਈ ਨਿੱਜੀ ਕਮਰੇ ਆਯੋਜਿਤ ਕੀਤੇ ਜਾਂਦੇ ਹਨ।''

ਪੁਲਸ ਸੂਤਰਾਂ ਅਨੁਸਾਰ ਮਹਿਮਾਨਾਂ ਦੇ ਮਨੋਰੰਜਨ ਲਈ ਔਰਤਾਂ ਨੂੰ ਕੰਮ 'ਤੇ ਰੱਖਿਆ ਜਾਂਦਾ ਹੈ। ਗੈਰ-ਕਾਨੂੰਨੀ ਕੰਮਾਂ ਲਈ ਉਕਤ ਫਾਰਮਾਂ ਹਾਊਸਾਂ 'ਚ ਪ੍ਰਾਈਵੇਟ ਕਮਰੇ ਮੁਹੱਈਆ ਕਰਵਾਏ ਜਾਂਦੇ ਹਨ। ਪਾਰਟੀਆਂ ਦਾ ਆਯੋਜਨ ਆਮ ਤੌਰ 'ਤੇ ਹਰ ਮਹੀਨੇ ਦੇ ਆਖਰੀ ਹਫਤੇ ਹੁੰਦਾ ਹੈ। ਇਥੇ ਡਰੱਗਜ਼ ਦੀ ਸਪਲਾਈ ਵੱਖ-ਵੱਖ ਪੈਡਰਲਜ਼ ਵਜੋਂ ਕਰਵਾਈ ਜਾਂਦੀ ਹੈ, ਜਿਸ ਨੂੰ ਰੋਕਣ ਲਈ ਕ੍ਰਾਈਮ ਬਰਾਂਚ ਦੇ ਇਕ ਸਮਰਪਿਤ ਦਲ ਦੀ ਅਗਵਾਈ ਡੀ.ਸੀ.ਪੀ., ਏ.ਸੀ.ਪੀ., ਇੰਸਪੈਕਟਰ ਪੱਧਰ ਦੇ ਅਧਿਕਾਰੀਆਂ ਸਮੇਤ ਵੱਖ-ਵੱਖ ਰੈਂਕ ਦੇ 15 ਅਧਿਕਾਰੀਆਂ ਨੇ ਕੀਤੀ ਹੈ।''

DIsha

This news is Content Editor DIsha