ਭਰਾ ਨੂੰ ਰੱਖੜੀ ਬੰਨ੍ਹਣ ਪੇਕੇ ਆਈ ਔਰਤ ਦੇ ਕੱਟੇ ਗਏ ਵਾਲ

08/07/2017 3:30:57 PM


ਕਾਸ਼ੀਪੁਰ— ਉਤਰਾਖੰਡ 'ਚ ਵੀ ਔਰਤ ਦੇ ਵਾਲ ਕੱਟਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਕਾਸ਼ੀਪੁਰ ਦੇ ਪਿੰਡ ਹਰੀਨਗਰ ਡਕੀਆ ਕਲਾਂ 'ਚ ਵੀ ਇਕ ਔਰਤ ਦੇ ਵਾਲ ਕੱਟ ਦਿੱਤੇ ਗਏ ਜਦੋਂ ਉਹ ਸੌ ਰਹੀ ਸੀ। ਇਸ ਮਾਮਲੇ ਨੂੰ ਲੈ ਕੇ ਪਿੰਡ 'ਚ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਫੈਲ ਰਹੀਆਂ ਹਨ। ਲੋਕ ਇਸ ਨੂੰ ਭੂਤ ਪ੍ਰੇਤ ਨਾਲ ਜੋੜ ਕੇ ਦੇਖ ਰਹੇ ਹਨ। ਪੁਲਸ ਵੀ ਅਜਿਹੇ ਮਾਮਲਿਆਂ ਨੂੰ ਸ਼ੱਕੀ ਦੱਸ ਰਹੀ ਹੈ। ਦੱਸਿਆ ਜਾ ਰਿਹਾ ਹੈ ਡਕੀਆ ਕਲਾ ਵਾਸੀ ਵਿਨੋਦ ਕੁਮਾਰ ਦੀ ਬੇਟੀ ਸੰਤੋਸ਼ ਦਾ ਵਿਆਹ ਪਿੰਡ ਗਿੰਨੀਖੇੜਾ ਵਾਸੀ ਰਾਜਵੀਰ ਸਿੰਘ ਨਾਲ ਹੋਇਆ ਹੈ। ਰੱਖੜੀ ਦਾ ਤਿਉਹਾਰ ਮਨਾਉਣ ਸੰਤੋਸ਼ ਪਤੀ ਨਾਲ ਸ਼ਨੀਵਾਰ ਪੇਕੇ ਆਈ ਸੀ। ਐਤਵਾਰ ਰਾਤੀ ਸੰਤੋਸ਼ ਪਰਿਵਾਰ ਨਾਲ ਸੌ ਰਹੀ ਸੀ। ਸੰਤੋਸ਼ ਮੁਤਾਬਕ ਰਾਤੀ ਕਰੀਬ 11.30 ਵਜੇ ਉਸ ਨੂੰ ਮਹਿਸੂਸ ਹੋਇਆ ਕਿ ਕੋਈ ਸਿਰ 'ਤੇ ਮਸ਼ੀਨ ਚਲਾ ਰਿਹਾ ਹੈ। ਇਸ 'ਤੇ ਸਿਰ ਵੀ ਦਰਦ ਕਰਨ ਲੱਗਾ। ਇਸ ਨਾਲ ਪਰਿਵਾਰ ਦੇ ਲੋਕ ਰਾਤ ਭਰ ਜਾਗ ਰਹੇ ਹਨ। ਸਵੇਰੇ ਕਰੀਬ 3 ਵਜੇ ਮੰਜਾ ਹਿੱਲਣ ਦਾ ਅਹਿਸਾਸ ਹੋਇਆ ਤਾਂ ਉਹ ਘਬਰਾ ਗਈ। ਸਵੇਰੇ ਕਰੀਬ 7 ਵਜੇ ਨਹਾਉਣ ਲਈ ਉਹ ਕਮਰੇ 'ਚ ਕੱਪੜੇ ਲੈ ਗਈ ਤਾਂ ਉਹ ਬੇਹੋਸ਼ ਹੋ ਕੇ ਡਿੱਗ ਗਈ। ਕੁਝ ਸਮੇਂ ਬਾਅਦ ਜਦੋਂ ਹੋਸ਼ ਆਇਆ ਤਾਂ ਮਾਂ ਨੇ ਬਿਸਤਰ ਕੋਲ ਵਾਲ ਕੱਟੇ ਦੇਖੇ। ਇਸ ਨਾਲ ਪਰਿਵਾਰਕ ਮੈਂਬਰਾਂ ਦੇ ਹੋਸ਼ ਉਡ ਗਏ। ਸੂਚਨਾ 'ਤੇ ਮੌਕੇ 'ਤੇ ਪਿੰਡ ਵਾਸੀ ਪੁੱਜ ਗਏ। ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਸੋਝ ਰਹੇ ਹਨ।