ਬੜਾ ਭੰਗਾਲ ''ਚ ਫਸੇ ਲੋਕਾਂ ਲਈ ਹੈਲੀਕਾਪਟਰ ਰਾਹੀਂ ਭੇਜਿਆ ਜਾਵੇਗਾ ਰਾਸ਼ਨ

10/03/2018 2:43:48 PM

ਪਪਰੋਲਾ—ਬੜਾ ਭੰਗਾਲ ਦੀਆਂ ਪਹਾੜੀਆਂ 'ਚ ਫਸੇ ਭੇਡ ਪਾਲਕ ਦੀ ਲਾਸ਼ ਨੂੰ ਲੱਭਣ ਤੇ ਅਸਲ ਸਥਿਤੀ ਦੀ ਜਾਣਕਾਰੀ ਲੈਣ ਗਈਆਂ ਦੋਵੇਂ ਬਚਾਅ ਟੀਮਾਂ ਵਾਪਸ ਮੁਲਥਾਨ ਆ ਗਈਆਂ ਹਨ। ਜਾਣਕਾਰੀ ਅਨੁਸਾਰ ਪਧਰ ਤੋਂ ਜਿਸ ਭੇਡ ਪਾਲਕ ਦੇ ਮਰਨ ਦੀ ਸੂਚਨਾ ਸੈਟੇਲਾਈਟ ਫੋਨ ਰਾਹੀਂ ਪ੍ਰਸ਼ਾਸਨ ਕੋਲ ਪਹੁੰਚੀ ਸੀ, ਉਸਦੀ ਲਾਸ਼ ਲੱਭਣ 'ਚ ਬਚਾਅ ਟੀਮ ਨਾਕਾਮ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਥਮਸਰ ਜੋਤ ਕੋਲ ਉਕਤ ਭੇਡ ਪਾਲਕ ਦੀ ਲਾਸ਼ ਬਰਫ 'ਚ ਦੱਬ ਗਈ ਹੈ ਪਰ ਇਕ ਬਚਾਅ ਟੀਮ ਪਸ਼ੂ ਧਨ ਲਿਆਈ ਹੈ, ਜਿਸ 'ਚ 35 ਭੇਡ-ਬੱਕਰੀਆਂ ਤੇ 2 ਕੁੱਤੇ ਸ਼ਾਮਿਲ ਹਨ। ਸੂਤਰਾਂ ਨੇ ਦੱਸਿਆ ਕਿ ਇੰਦਰਪਾਲ ਨਿਵਾਸੀ ਪਧਰ ਜਿਸਨੇ ਭੇਡ ਪਾਲਕ ਦੇ ਮਰਨ ਦੀ ਸੂਚਨਾ ਦਿੱਤੀ ਸੀ, ਉਹ ਵਾਇਆ ਚੰਬਾ ਤੋਂ ਵਾਪਸ ਹੋ ਕੇ ਆਪਣੇ ਘਰ ਪਹੁੰਚ ਗਿਆ ਹੈ ਤੇ ਬਰਫ ਲੱਗਣ ਕਾਰਨ ਟਾਂਡਾ 'ਚ ਇਲਾਜਧੀਨ ਹੈ।                      
ਓਧਰ ਜ਼ਿਲਾ ਪ੍ਰਸ਼ਾਸਨ ਨੇ ਪ੍ਰਦੇਸ਼ ਸਰਕਾਰ ਦੇ ਮੁੱਖ ਸਕੱਤਰ ਤੋਂ ਬੜਾ ਭੰਗਾਲ ਦੀਆਂ ਪਹਾੜੀਆਂ 'ਚ ਫਸੇ ਭੇਡ ਪਾਲਕਾਂ ਦੇ ਰਾਸ਼ਨ ਲਈ ਹੈਲੀਕਾਪਟਰ ਦੀ ਮੰਗ ਕੀਤੀ ਹੈ। ਜ਼ਿਲਾ ਕਾਂਗੜਾ ਦੇ ਡੀ.ਸੀ. ਸੰਦੀਪ ਕੁਮਾਰ ਨੇ ਦੱਸਿਆ ਕਿ ਇਕ ਟੀਮ ਦੁਆਰਾ ਜਾਣਕਾਰੀ ਦਿੱਤੀ ਗਈ ਹੈ ਕਿ ਬੜਾ ਭੰਗਾਲ ਦੀਆਂ ਪਹਾੜੀਆਂ 'ਚ 60 ਤੋਂ 70 ਲੋਕਾਂ ਤੇ ਕਰੀਬ 30 ਤੋਂ 35 ਡੇਰਿਆਂ ਦੇ ਫਸਣ ਦੀ ਸੂਚਨਾ ਮਿਲੀ ਹੈ, ਜਿਸਦੇ ਲਈ ਰਾਸ਼ਨ ਪਹੁੰਚਾਉਣ ਲਈ ਰਾਜ ਸਰਕਾਰ ਤੋਂ ਹੈਲੀਕਾਪਟਰ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਰਾਲਾਧਾਰ 'ਚ ਪਧਰ ਨਿਵਾਸੀ ਭੇਡਪਾਲਕ ਰਾਕੇਸ਼ ਕੁਮਾਰ ਜੋ ਕਿ ਬਰਫ 'ਚ ਦੱਬਿਆ ਗਿਆ ਹੈ, ਉਸਦੀ ਲਾਸ਼ ਲੱਭਣ ਲਈ ਉਸਦੇ ਪਿੰਡ ਗਈ ਬਚਾਅ ਟੀਮ ਵਾਪਸ ਪਰਤ ਆਈ ਹੈ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਸ਼ਾਮ ਰਵਾਨਾ ਹੋਈ ਦੂਸਰੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਜਿਯੁੰਡੀ ਤੇ ਪਲਾਚਕ ਵਿਚਕਾਰ ਪਹਾੜ ਫਿਸਲਵਾਂ ਹੋ ਚੁੱਕਾ ਹੈ ਤੇ ਪਲਾਚਕ ਦੇ ਕੋਲ 90 ਡਿਗਰੀ ਸਿੱਧਾ ਜਾਣਾ ਪੈ ਰਿਹਾ ਹੈ, ਜਿਸਦੇ ਚਲਦਿਆਂ ਪਲਾਚਕ ਤੋਂ ਜਿਯੁੰਡੀ ਜਾਣ ਲਈ 5 ਘੰਟੇ ਦਾ ਵਕਤ ਲੱਗ ਰਿਹਾ ਹੈ। ਬੜਾ ਭੰਗਾਲ ਤੇ ਥਮਸਰ ਜੋਤ ਵਿਚਲਾ ਕਾਲੀਹਾਣੀ ਪੁਲ ਚੁੱਟਣ ਦਾ ਸਮਾਚਾਰ ਵੀ ਮਿਲਿਆ ਹੈ।  


Related News