ਹੁਣ ਘਾਟੀ ਤੱਕ ਹੀ ਸੀਮਤ ਨਹੀਂ ਰਹਿਣਗੀਆਂ ‘ਦੁਰਲੱਭ ਜੜੀ-ਬੂਟੀਆਂ’, ਪਹੁੰਚਣਗੀਆਂ ਪੂਰੀ ਦੁਨੀਆਂ ਤੱਕ

10/13/2020 6:06:09 PM

ਲਾਹੌਲ (ਭੂ ਪ੍ਰਕਾਸ਼) - ਲਾਹੌਲ-ਸਪਿਤੀ ਵਿਚ 10 ਹਜ਼ਾਰ ਫੁੱਟ ਤੋਂ ਵੱਧ ਦੀ ਉਚਾਈ 'ਤੇ ਪੈਦਾ ਹੋਣ ਵਾਲੀਆਂ ਦੁਰਲੱਭ ਜੜੀ ਬੂਟੀਆਂ ਦਾ ਲਾਭ ਹੁਣ ਦੇਸ਼ ਨੂੰ ਹੀ ਨਹੀਂ ਸਗੋ ਪੂਰੀ ਦੁਨੀਆਂ ਦੇ ਲੋਕ ਲੈ ਸਕਣਗੇ। ਘਾਟੀ ’ਚ ਵੱਖ-ਵੱਖ ਕਿਸਮਾਂ ਦੀਆਂ ਜੜੀ ਬੂਟੀਆਂ ਉਗਾਈਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਪਹਿਲਾਂ ਬਰਫ਼ਬਾਰੀ ਹੋਣ ਕਾਰਨ ਸੜਕੀ ਰਾਸਤੇ ਬੰਦ ਹੋ ਜਾਂਦੇ ਸੀ, ਜਿਸ ਕਾਰਨ ਜੜੀ-ਬੂਟੀਆਂ ਘਾਟੀ ਵਿਚ ਹੀ ਸੀਮਤ ਰਹਿ ਜਾਂਦੀਆਂ ਹਨ। ਅਟਲ ਸੁਰੰਗ ਦੇ ਬਣਨ ਨਾਲ ਹੁਣ ਇਨ੍ਹਾਂ ਜੜੀ-ਬੂਟੀਆਂ ਨੂੰ ਬਾਜ਼ਾਰ ’ਚ ਲਿਆਂਦਾ ਜਾ ਸਕਦਾ ਹੈ। 

ਪੜ੍ਹੋ ਇਹ ਵੀ ਖਬਰ - Navratri 2020: ਜਾਣੋ ਨਰਾਤਿਆਂ 'ਚ ‘ਖੇਤਰੀ’ ਬੀਜਣ ਦਾ ਮਹੱਤਵ, ਹੁੰਦੀ ਹੈ ਮਾਂ ਦੀ ਕ੍ਰਿਪਾ

ਦੂਜੇ ਪਾਸੇ ਜ਼ਿਲੇ ’ਚ ਪੈਦਾ ਹੋਣ ਵਾਲੀਆਂ ਜੜੀ-ਬੂਟੀਆਂ ’ਚ ਮੁੱਖ ਤੌਰ ’ਤੇ ਕਾਲਾ ਜੀਰਾ, ਚੂਰਾ, ਜੰਗਲੀ ਲਸਣ, ਨਾਗਛੱਤਰੀ, ਕੁਠ, ਮੰਨੂ, ਕੀੜਾ ਜੜੀ, ਛਰਮਾ, ਮਿੱਠਾ ਪਤੀਸ਼, ਸ਼ਿਲਾਜੀਤ, ਪੱਥਰ ਵੇਦ, ਸ਼ਿੰਗਾਲੀ ਮਿੰਗਲੀ, ਪੁਸ਼ਕਰ ਮੂਲੀ ਆਦਿ ਸ਼ਾਮਲ ਹਨ। ਮਾਹਰਾਂ ਅਨੁਸਾਰ ਕਾਲਾ ਜੀਰਾ ਢਿੱਡ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਲਈ ਲਾਭਦਾਇਕ ਹੁੰਦਾ ਹੈ। ਪੇਟਿਸ਼ ਜੜੀ ਬੂਟੀ ਦੀ ਵਰਤੋਂ ਬੁਖਾਰ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। 

ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ’ਚ ਭੁੱਲ ਕੇ ਵੀ ਨਾ ਕਰੋ ਇਹ ਕੰਮ, ਹੋ ਸਕਦਾ ਹੈ ਨੁਕਸਾਨ

ਨਾਗਛੱਤਰੀ ਅਸ਼ਵਗੰਧਾ ਵਰਗੀ ਜੜੀ ਬੂਟੀ ਹੁੰਦੀ ਹੈ। ਛਰਮਾ ਦੀ ਵਰਤੋਂ ਬੀਅਰ ਬਣਾਉਣ ਲਈ ਕੀਤੀ ਜਾਂਦੀ ਹੈ। ਕੀੜਾ ਜੜੀ ਬੂਟੀ ਨੂੰ ਕੁਦਰਤੀ ਵਾਇਗਰਾ ਵੀ ਕਿਹਾ ਜਾਂਦਾ ਹੈ। ਇਹ ਅੰਦਰੂਨੀ ਕੰਮਜ਼ੋਰੀ ਦੂਰ ਕਰਨ ਦੇ ਨਾਲ-ਨਾਲ ਹੱਡੀਆਂ ਨੂੰ ਵੀ ਮਜ਼ਬੂਤ ਕਰਦੀ ਹੈ। ਸੜਕ ਹਾਦਸਿਆਂ ਜਾਂ ਹੋਰ ਦੁਰਘਟਨਾਵਾਂ ਦੇ ਸ਼ਿਕਾਰ ਲੋਕਾਂ ਦੇ ਸਰੀਰ ਵਿਚੋਂ ਬਹੁਤ ਸਾਰਾ ਖੂਨ ਵਗਦਾ ਹੈ ਅਤੇ ਉਨ੍ਹਾਂ ਨੂੰ ਅੰਦਰੂਨੀ ਸੱਟਾਂ ਵੀ ਲੱਗਦੀਆਂ ਹਨ। ਅਜਿਹੇ ਮਰੀਜ਼ਾਂ ਨੂੰ ਦੁੱਧ ’ਚ ਸ਼ੀਲਾਜੀਤ ਮਿਲਾ ਕੇ ਪਿਲਾਉਣਾ ਚਾਹੀਦਾ ਹੈ। ਪੱਥਰ ਦੇ ਮਰੀਜ਼ਾਂ ਲਈ ਪੱਥਰ ਵੇਦ ਜੜੀ ਬੂਟੀ ਸਹੀ ਹੁੰਦੀ ਹੈ, ਜਿਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ।

ਪੜ੍ਹੋ ਇਹ ਵੀ ਖਬਰ - ਚੀਨ ਦਾ ਵੱਡਾ ਦਾਅਵਾ : ‘ਕੋਰੋਨਾ ਵਾਇਰਸ’ ਲਾਗ ਨਹੀਂ ਹੈ ਚੀਨ ਦੀ ਦੇਣ (ਵੀਡੀਓ)

ਸ਼ਿੰਗਾਲੀ ਮਿੰਗਲੀ ਮਾਨਸਿਕ ਰੋਗਾਂ ਦੇ ਇਲਾਜ ਲਈ ਵਰਤੀ ਜਾਂਦੀ ਹੈ।ਦੱਸ ਦੇਈਏ ਕਿ ਘਾਟੀ ਵਿੱਚ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਕਿਸਮਾਂ ਦੀਆਂ ਜੜ੍ਹੀਆਂ ਬੂਟੀਆਂ ਹਨ, ਜਿਸ ਨਾਲ ਕਈ ਤਰ੍ਹਾਂ ਦੇ ਇਲਾਜ ਕੀਤੇ ਜਾ ਸਕਦੇ ਹਨ। ਕਈ ਜੜ੍ਹੀਆਂ ਬੂਟੀਆਂ ਵੱਖ-ਵੱਖ ਦਵਾਈਆਂ ਵਿੱਚ ਵਰਤੀਆਂ ਜਾਂਦੀਆਂ ਹਨ।

ਮੋਦੀ ਨੇ ਵੀ ਕੀਤਾ ਕੜੂ-ਪਤੀਸ਼ ਦਾ ਜ਼ਿਕਰ
ਅਟਲ ਸੁਰੰਗ ਦੇ ਉਦਘਾਟਨ ਮੌਕੇ ਹੋਈ ਪਬਲਿਕ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਾਟੀ ਦੇ ਕੜੂ-ਪਤੀਸ਼ ਵਰਗੀ ਜੜ੍ਹੀ-ਬੂਟੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਅਟਲ ਸੁਰੰਗ ਬਣਨ ਨਾਲ ਕੜੂ, ਪੇਤੀਸ਼ ਸਣੇ ਕਈ ਜੜ੍ਹੀਆਂ ਬੂਟੀਆਂ ਸਮੇਂ ’ਤੇ ਮੰਡੀਆਂ ਵਿਚ ਪਹੁੰਚ ਸਕਣਗੀਆਂ, ਜਿਸ ਨਾਲ ਜੜੀ-ਬੂਟੀਆਂ ਦੇ ਉਤਪਾਦਕਾਂ ਨੂੰ ਲਾਭ ਹੋਵੇਗਾ।

ਪੜ੍ਹੋ ਇਹ ਵੀ ਖਬਰ - ਬਾਲੀਵੁੱਡ ਦੇ ਚੋਟੀ ਦੇ ਨਿਰਮਾਤਾਵਾਂ ਨੇ ਨਿਊਜ਼ ਚੈਨਲਾਂ ਖਿਲਾਫ ਦਰਜ ਕਰਵਾਇਆ ਮਾਮਲਾ (ਵੀਡੀਓ)

ਬੀਮਾਰੀਆਂ ਦਾ ਇਲਾਜ ਕਰਦੀਆਂ ਹਨ
ਲਾਹੌਲ-ਸਪਿਤੀ ਵਿੱਚ ਬਹੁਤ ਸਾਰੀਆਂ ਕਿਸਮਾਂ ਦੀਆਂ ਜੜ੍ਹੀਆਂ ਬੂਟੀਆਂ ਉੱਗਦੀਆਂ ਹਨ, ਜੋ ਬਹੁਤ ਸਾਰੀਆਂ ਬੀਮਾਰੀਆਂ ਦਾ ਇਲਾਜ ਕਰਦੀਆਂ ਹਨ। ਲੋਕਾਂ ਦੀ ਜਾਨ ਬਚਾਉਣ ਵਾਲੀਆਂ ਦਵਾਈਆਂ ਵਿੱਚ ਵੀ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਜੜ੍ਹੀਆਂ ਬੂਟੀਆਂ 10 ਤੋਂ 11 ਹਜ਼ਾਰ ਫੁੱਟ ਤੋਂ ਵੱਧ ਦੀ ਉਚਾਈ ’ਤੇ ਮਿਲਦੀਆਂ ਹਨ। ਕੁੱਲੂ ਦੇ ਆਯੁਰਵੇਦ ਮੈਡੀਕਲ ਸਪੈਸ਼ਲਿਸਟ ਡਾ. ਜਸਵਿੰਦਰ ਕਪੂਰ ਨੇ ਕਿਹਾ ਕਿ ਮੰਨੂ ਸਣੇ ਕਈ ਜੜੀ-ਬੂਟੀਆਂ ਦੇ ਪੌਦੇ ਕੁੱਲੂ-ਮਨਾਲੀ ਵਿਚ ਵੀ ਤਿਆਰ ਹੋ ਸਕਦੇ ਹਨ ਪਰ ਇਹ ਲਾਹੌਲ-ਸਪਿਤੀ ਵਿਚ ਤਿਆਰ ਪੌਦਿਆਂ ਵਰਗੇ ਨਹੀਂ ਹੁੰਦੇ।   

ਪੜ੍ਹੋ ਇਹ ਵੀ ਖਬਰ - ਚੀਨ ਦਾ ਵੱਡਾ ਦਾਅਵਾ : ‘ਕੋਰੋਨਾ ਵਾਇਰਸ’ ਲਾਗ ਨਹੀਂ ਹੈ ਚੀਨ ਦੀ ਦੇਣ (ਵੀਡੀਓ)

ਜੜੀਆਂ ਬੂਟੀਆਂ ਦਾ ਕੀਤਾ ਜਾਵੇਗਾ ਵਿਗਿਆਨਕ ਤੌਰ 'ਤੇ ਸ਼ੋਸ਼ਣ 
ਟ੍ਰਾਈਬਲ ਡਿਵਲਪਮੈਂਟ ਅਤੇ ਆਈ.ਟੀ. ਮੰਤਰੀ, ਟੈਕਨੀਕਲ ਐਜੂਕੇਸ਼ਨ ਡਾ. ਰਾਮ ਲਾਲ ਮਾਰਕੰਡਾ ਨੇ ਕਿਹਾ ਕਿ ਲਾਹੌਲ-ਸਪਿਤੀ ਦੇ ਲੋਕ ਆਪੋ-ਆਪਣੇ ਖੇਤਰਾਂ ’ਚ ਜੜੀ-ਬੂਟੀਆਂ ਦਾ ਵਿਗਿਆਨਕ ਢੰਗ ਨਾਲ ਸ਼ੋਸ਼ਣ ਕਰਨ ਦੇ ਯੋਗ ਹੋ ਜਾਣਗੇ। ਇਸ ਮਹੀਨੇ ਘਾਟੀ ਵਿਚ ਇਕ ਵੱਡਾ ਸਮਾਗਮ ਹੋਵੇਗਾ, ਜਿਸ ’ਚ ਆਯੁਰਵੈਦ ਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਅਤੇ ਮਾਹਰ ਵਿਗਿਆਨਕ ਢੰਗ ਨਾਲ ਜੜ੍ਹੀਆਂ ਬੂਟੀਆਂ ਦੀ ਵਰਤੋਂ ਕਰਨ ਦੀ ਤਕਨੀਕ ਬਾਰੇ ਜਾਣਕਾਰੀ ਦੇਣਗੇ।

rajwinder kaur

This news is Content Editor rajwinder kaur