ਦਰਿੰਦਗੀ: ਲਾੜੀ ਨਾਲ ਪਹਿਲਾ ਕੀਤਾ ਰੇਪ, ਫਿਰ ਉਸ ਨਾਲ ਕੀਤਾ ਹੈਵਾਨੀਅਤ ਭਰਿਆ ਕਾਂਡ

05/15/2017 2:47:51 PM

ਕੌਸ਼ਾਂਬੀ— ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲੇ ''ਚ ਇਕ ਵਾਰ ਫਿਰ ਦਿਲ ਦਹਿਲਾ ਦੇਣ ਵਾਲੀ ਇਕ ਘਟਨਾ ਸਾਹਮਣੇ ਆਈ ਹੈ, ਜਿੱਥੇ ਵਿਆਹ ਦੇ ਕੁਝ ਹੀ ਦਿਨਾਂ ਬਾਅਦ ਮਾਤਾ-ਪਿਤਾ ਦੇ ਘਰ ਆਈ ਇਕ ਨਵ-ਵਿਆਹੁਤਾ ਦੇ ਨਾਲ ਕੁਝ ਦਰਿੰਦਿਆਂ ਨੇ ਬਲਾਤਕਾਰ ਕਰਨ ਤੋਂ ਬਾਅਦ ਕਤਲ ਕਰ ਦਿੱਤਾ। ਦਰਿੰਦੇ ਨੇ ਇਸ ਖੌਫਨਾਕ ਵਾਰਦਾਤ ਨੂੰ ਰਾਤ ਦੇ ਹਨ੍ਹੇਰੇ ''ਚ ਅੰਜਾਮ ਦਿੱਤਾ। ਵਿਆਹੁਤਾ ਦੇ ਘਰ ਵਾਲਿਆਂ ਨੂੰ ਇਸ ਗੱਲ ਦੀ ਜਾਣਕਾਰੀ ਸਵੇਰੇ ਉਸ ਸਮੇਂ ਹੋਈ ਜਦੋਂ ਅੱਗ ਦੀਆਂ ਲਪਟਾਂ ਨੂੰ ਦੇਖ ਕੁਝ ਲੋਕਾਂ ਨੇ ਸ਼ੋਰ ਮਚਾਇਆ। ਦਰਵਾਜ਼ਾ ਤੋੜ ਕੇ ਜਦੋਂ ਘਰਵਾਲੇ ਦਾਖਲ ਹੋਏ ਤਾਂ ਸਾਹਮਣੇ ਦਾ ਨਜ਼ਾਰਾ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਲੜਕੀ ਦਾ ਨੰਗਾ ਸਰੀਰ ਅੱਗ ਨਾਲ ਸੜ ਰਿਹਾ ਸੀ।
ਇਕ ਮਹੀਨੇ ਪਹਿਲਾ ਹੀ ਹੋਇਆ ਸੀ ਵਿਆਹ
ਜਾਣਕਾਰੀ ਮੁਤਾਬਕ ਕੌਸ਼ਾਂਬੀ ਦੇ ਪੂਰਾ ਪਿੰਡ ਦੀ ਰਹਿਣ ਵਾਲੀ ਆਸ਼ਾ ਦੇਵੀ (20) ਦਾ ਵਿਆਹ ਪਿਛਲੇ ਮਹੀਨੇ 24 ਅਪ੍ਰੈਲ ਨੂੰ ਹੋਇਆ ਸੀ। ਉਹ ਆਪਣੇ ਸਹੁਰੇ ਜਗਨਨਾਥਪੁਰ ਤੋਂ ਵਾਪਸ ਆਈ ਸੀ ਪਰ ਬੀਤੀ ਰਾਤ ''ਚ ਉਸ ਦੀ ਜ਼ਿੰਦਗੀ ਹੀ ਖੌਫਨਾਕ ਤਰੀਕੇ ਨਾਲ ਖਤਮ ਹੋ ਗਈ। ਰਾਤ ਆਸ਼ਾ ਘਰ ਦੇ ਵਿਹੜੇ ''ਚ ਮੰਜੇ ''ਤੇ ਸੋ ਰਹੀ ਸੀ। ਉਸ ਦੀ ਮਾਂ ਮਾਲਤੀ ਦੇਵੀ ਅਤੇ ਪਿਤਾ 
ਛੇਦੀ ਖਲਿਹਾਨ ਵੀ ਬਾਹਰ ਸੋ ਰਹੇ ਸਨ। ਸਵੇਰੇ ਜਦੋਂ ਗੁਆਂਢੀਆਂ ਨੇ ਘਰੋਂ ਧੂਆਂ ਉੱਠਦੇ ਦੇਖਿਆ ਤਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਮਾਂ ਦਰਵਾਜ਼ਾ ਖੱਟ ਖਟਾਉਣ ਲੱਗੀ ਪਰ ਦਰਵਾਜ਼ਾ ਨਹੀਂ ਖੁੱਲ੍ਹਿਆ।
ਚਾਕੂਆਂ ਨਾਲ ਪੀੜਤਾ ਦੀ ਕੱਢੀਆਂ ਅੱਖਾਂ
ਰੌਲਾ ਸੁਣ ਕੇ ਛੇਦੀ ਭੱਜਦਾ ਹੋਇਆ ਆਇਆ ਅਤੇ ਪੌੜ੍ਹੀ ਲਾ ਕੇ ਘਰ ਦੇ ਪਿੱਛਿਓਂ ਘਰ ਦੇ ਅੰਦਰ ਦਾਖਲ ਹੋਇਆ। ਸਾਹਮਣੇ ਦਾ ਨਜ਼ਾਰਾ ਦੇਖਦੇ ਹੀ ਉਹ ਚੀਕਾਂ ਮਾਰਨ ਲੱਗਾ। ਛੇਦੀ ਪੌੜੀ ''ਤੇ ਹੀ ਡਿੱਗ ਪਿਆ। ਫਿਰ ਗੁਆਂਢੀਆਂ ਨੇ ਦਰਵਾਜ਼ਾ ਤੋੜਿਆ ਅਤੇ ਅੰਦਰ ਦਾਖਲ ਹੋਏ। ਅੰਦਰ ਵਿਹੜੇ ''ਚ ਆਸ਼ਾ ਦਾ ਨੰਗਾ ਸਰੀਰ ਅੱਗ ਦੀਆਂ ਲਪਟਾਂ ਨਾਲ ਘਿਰਿਆ ਸੀ। ਹੱਥ ਪੈਰ ਰੱਸੀਆਂ ''ਚ ਜਕੜਿਆ ਹੋਇਆ ਸੀ ਅਤੇ ਮੂੰਹ ''ਚ ਕੱਪੜਾ ਪਾ ਦਿੱਤਾ ਗਿਆ ਸੀ। ਪਾਣੀ ਅਤੇ ਕੰਬਲ ਅਤੇ ਕੱਪੜੇ ਸੁੱਟ ਕੇ ਅੱਗ ਬੁਝਾਈ ਗਈ ਪਰ ਲੜਕੀ ਦੀਆਂ ਦਰਦ ਭਰੀਆਂ ਚੀਕਾਂ ਕਦੋਂ ਦੀਆਂ ਸ਼ਾਂਤ ਹੋ ਚੁੱਕੀਆਂ ਸਨ। ਆਸ਼ਾ ਦੇ ਗਲੇ ਨੂੰ ਦਰਿੰਦਿਆਂ ਨੇ ਘੋਟਿਆ ਸੀ, ਜਦਕਿ ਚਾਕੂਆਂ ਨਾਲ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਸਨ ਅਤੇ ਮੱਥੇ ''ਤੇ ਚਾਕੂ ਦੇ ਵਾਰ ਹੋਏ ਸਨ।
ਘਰ ''ਚੋਂ ਸਭ ਕੁਝ ਗਾਇਬ
ਆਸ਼ਾ ਦੇ ਵਿਆਹ ''ਚ ਜੋ ਕੁਝ ਵੀ ਉਸ ਨੂੰ ਮਿਲਿਆ ਸੀ। ਕਾਤਲ ਉਸ ਨੂੰ ਲੁੱਟ ਕੇ ਲੈ ਗਏ। ਘਰ ''ਚ ਰੱਖੀ ਲੱਖ ਰੁਪਏ ਦੀ ਨਕਦੀ, ਸੋਨੇ ਚਾਂਦੀ ਦੇ ਗਹਿਣੇ ਸਭ ਕੁਝ ਗਾਇਬ ਸਨ। ਸੂਚਨਾ ਮਿਲਣ ''ਤੇ ਪੁਲਸ ਮੌਕੇ ''ਤੇ ਫਾਰੈਂਸਿਕ ਟੀਮ ਅਤੇ ਡਾਗ ਸਕਵਾਇਡ ਦੇ ਨਾਲ ਪਹੁੰਚੀ ਪਰ ਕੁਝ ਹੀ ਹੱਥ ਨਹੀਂ ਲੱਗਾ। ਮੌਕੇ ''ਤੇ ਪਹੁੰਚੇ ਐੱਸ.ਪੀ. ਵੀ.ਕੇ. ਮਿਸ਼ਰਾ ਨੇ ਦੱਸਿਆ ਕਿ ਜਾਂਚ ''ਚ ਤਿੰਨ ਟੀਮਾਂ ਲਗਾਈਆਂ ਗਈਆਂ ਸਨ। ਕਾਤਲ ਚਾਰ ਤੋਂ ਵੱਧ ਸੰਖਿਆ ''ਚ ਰਹੇ ਹੋਣਗੇ। ਵਾਰਦਾਤ ਦੇਖ ਕੇ ਲੱਗਦਾ ਹੈ ਕਿ ਨਫਰਤ ਸਵਰੂਪ ਕਿਸੇ ਨੇ ਬਦਲਾ ਲਿਆ ਹੋਵੇ। ਫਿਲਹਾਲ ਜਾਂਚ-ਪੜਤਾਲ ਚੱਲ ਰਹੀ ਹੈ।