ਰੇਪ ਪੀੜਤਾ ਨੇ ਪੀ.ਐੈੱਮ. ਮੋਦੀ ਨੂੰ ਪੱਤਰ ਲਿਖ ਕੇ ਖੁਦਕੁਸ਼ੀ ਦੀ ਮੰਗੀ ਆਗਿਆ

03/13/2018 12:21:47 PM

ਅਲਵਰ— ਰਾਜਸਥਾਨ ਦੇ ਭਰਤਪੁਰ ਦੀ ਰਹਿਣ ਵਾਲੀ ਇਕ ਨਾਬਾਲਿਗਾ ਰੇਪ ਪੀੜਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਖੁਦਕੁਸ਼ੀ ਦੀ ਆਗਿਆ ਮੰਗੀ ਹੈ। ਰੇਪ ਪੀੜਤਾ ਨੇ ਪੁਲਸ ਵੱਲੋਂ ਹੁਣ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਕਰਨ 'ਤੇ ਇਹ ਕਦਮ ਚੁੱਕਿਆ ਹੈ। ਆਪਣੇ ਪੱਤਰ 'ਚ ਲੜਕੀ ਨੇ ਦੋਸ਼ ਲਗਾਇਆ ਕਿ 10 ਜਨਵਰੀ ਨੂੰ ਉਨ੍ਹਾਂ ਦੇ ਪਿੰਡ ਦੇ ਦੋ ਨੌਜਵਾਨਾਂ ਨੇ ਉਸ ਨੂੰ ਘਰ 'ਚ ਇਕੱਲੀ ਦੇਖ ਕੇ ਬਲਾਤਕਾਰ ਕੀਤਾ।
ਲੜਕੀ ਨੇ ਦੱਸਿਆ ਕਿ ਘਟਨਾ ਸਮੇਂ ਉਸ ਦੇ ਪਿਤਾ ਹਸਪਤਾਲ ਗਏ ਹੋਏ ਸਨ। ਦੋਸ਼ੀਆਂ 'ਚ ਇਕ ਨਾਬਾਲਿਗ ਹੈ। ਲੜਕੀ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀਆਂ ਨੇ ਉਸ ਨੂੰ ਆਪਣੇ ਘਰ ਬੁਲਾਇਆ ਅਤੇ ਰੇਪ ਕੀਤਾ। ਪੂਰੀ ਘਟਨਾ 'ਤੇ ਉਨ੍ਹਾਂ ਨੇ ਕਿ ਵੀਡੀਓ ਬਣਾਈ। ਤਿੰਨ ਦਿਨਾਂ ਤੱਕ ਦੋਸ਼ੀ ਲੜਕੀ ਨਾਲ ਰੇਪ ਕਰਦੇ ਰਹੇ। ਬਾਅਦ 'ਚ ਪੀੜਤਾ ਨੇ ਪੂਰੀ ਘਟਨਾ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ।
ਪੀੜਤ ਲੜਕੀ ਦੇ ਪਿਤਾ ਨੇ ਪੁਲਸ ਥਾਣੇ 'ਚ 4 ਫਰਵਰੀ ਨੂੰ ਮਾਮਲਾ ਦਰਜ ਕਰਵਾਇਆ। ਭਰਤਪੁਰ ਦੇ ਐੈੱਸ.ਪੀ. ਦੇ ਕਹਿਣ 'ਤੇ ਬਾਅਦ 'ਚ ਨਾਬਾਲਿਗ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਪਰ ਦੂਜਾ ਦੋਸ਼ੀ ਅਜੇ ਵੀ ਫਰਾਰ ਹੈ। ਇਸ ਵਿਚਕਾਰ ਪੁਲਸ ਦਾ ਕਹਿਣਾ ਹੈ ਕਿ ਉਹ ਨਾਬਾਲਿਗ ਦੋਸ਼ੀ ਦੀ ਉਮਰ ਦੀ ਜਾਂਚ ਕਰ ਰਹੀ ਹੈ। ਦੂਜੇ ਪਾਸੇ ਦੋਸ਼ੀਆਂ ਦੇ ਖਿਲਾਫ ਜਾਂਚ ਜਾਰੀ ਹੈ।


Related News