ਓਨਾਵ ਰੇਪ ਕੇਸ : ਪੀੜਤਾ ਦੇ ਪਿਤਾ ਦੇ ਕਤਲ ਮਾਮਲੇ 'ਚ ਸੇਂਗਰ ਨੂੰ 10 ਸਾਲ ਦੀ ਸਜ਼ਾ

03/13/2020 11:20:39 AM

ਨਵੀਂ ਦਿੱਲੀ— ਓਨਾਵ ਰੇਪ  ਕੇਸ 'ਚ ਪੀੜਤਾ ਦੇ ਪਿਤਾ ਦੇ ਕਤਲ ਮਾਮਲੇ 'ਚ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਫੈਸਲਾ ਸੁਣਾ ਦਿੱਤਾ ਹੈ। ਕੋਰਟ ਨੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਸਮੇਤ 7 ਦੋਸ਼ੀਆਂ ਨੂੰ ਗੈਰ-ਇਰਾਦਤਨ ਕਤਲ ਅਤੇ ਅਪਰਾਧਕ ਸਾਜਿਸ਼ ਰਚਣ ਦੇ ਮਾਮਲੇ 'ਚ 10 ਸਾਲ ਦੀ ਸਜ਼ਾ ਸੁਣਾਈ ਹੈ। ਸਾਰੇ ਦੋਸ਼ੀਆਂ 'ਤੇ ਕੋਰਟ ਨੇ 10 ਲੱਖ ਦਾ ਜ਼ੁਰਮਾਨਾ ਵੀ ਲਗਾਇਆ ਹੈ।

ਇਹ ਵੀ ਪੜ੍ਹੋ : ਓਨਾਵ ਰੇਪ : ਦੋਸ਼ੀ ਕੁਲਦੀਪ ਸੇਂਗਰ ਦੀ ਵਿਧਾਨ ਸਭਾ ਮੈਂਬਰਤਾ ਖਤਮ, ਹੁਣ ਨਹੀਂ ਰਹੇ ਵਿਧਾਇਕ

ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਇਸ ਮਾਮਲੇ 'ਚ ਦੋਸ਼ੀਆਂ ਨੂੰ ਵਧ ਤੋਂ ਵਧ ਸਜ਼ਾ ਦੇਣ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਓਨਾਵ ਰੇਪ ਕੇਸ 'ਚ ਸੀ.ਬੀ.ਆਈ. ਦੀ ਵਿਸ਼ੇਸ਼ ਕੋਰਟ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਬਰਖ਼ਾਸਤ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਨੂੰ ਉਮਰ ਕੈਦ ਦੀ ਦੀ ਸਜ਼ਾ ਸੁਣਾਈ ਸੀ। ਇਹ ਦੂਜੀ ਐੱਫ.ਆਈ.ਆਰ. ਸੀ, ਜਿਸ 'ਚ ਕੋਰਟ ਨੇ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ ਹੈ। 

ਕਿਸ ਨੂੰ ਮਿਲੀ ਸਜ਼ਾ
ਇਸ ਮਾਮਲੇ 'ਚ ਕੋਰਟ ਨੇ 11 ਦੋਸ਼ੀਆਂ 'ਚੋਂ 4 ਨੂੰ ਬਰੀ ਕਰ ਦਿੱਤਾ ਸੀ, ਜਦੋਂ ਕਿ 7 ਲੋਕ ਦੋਸ਼ੀ ਕਰਾਰ ਦਿੱਤੇ ਗਏ ਸਨ। ਕੁਲਦੀਪ ਸੇਂਗਰ, ਸਬ ਇੰਸਪੈਕਟਰ ਕਾਮਤਾ ਪ੍ਰਸਾਦ, ਐੱਸ.ਐੱਚ.ਓ. ਅਸ਼ੋਕ ਸਿੰਘ ਭਦੌਰੀਆ, ਵਿਨੀਤ ਮਿਸ਼ਰਾ ਉਰਫ਼ ਵਿਨੇ ਮਿਸ਼ਰਾ, ਬੀਰੇਂਦਰ ਸਿੰਘ ਉਰਫ਼ ਬਊਵਾ ਸਿੰਘ, ਸ਼ਸ਼ੀ ਪ੍ਰਤਾਪ ਸਿੰਘ ਉਰਫ਼ ਸੁਮਨ ਸਿੰਘ, ਜੈਦੀਪ ਸਿੰਘ ਉਰਫ਼ ਅਤੁਲ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। 7 ਦੋਸ਼ੀਆਂ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਇਹ ਵੀ ਪੜ੍ਹੋ : ਉਨਾਵ ਰੇਪ ਕੇਸ : ਕੁਲਦੀਪ ਸੇਂਗਰ ਦੋਸ਼ੀ ਕਰਾਰ, ਫੈਸਲਾ ਸੁਣ ਕੇ ਰੋਣ ਲੱਗਾ

ਇਨ੍ਹਾਂ ਮਾਮਲਿਆਂ 'ਤੇ ਫੈਸਲਾ ਆਉਣਾ ਬਾਕੀ
ਹਾਲੇ ਕਾਰ ਹਾਦਸੇ 'ਚ ਪੀੜਤਾ ਦੇ ਪਰਿਵਾਰ ਦੇ ਲੋਕਾਂ ਦੀ ਮੌਤ ਨਾਲ ਜੁੜੀਆਂ 2 ਐੱਫ.ਆਈ.ਆਰ. 'ਤੇ ਕੋਰਟ ਦਾ ਫੈਸਲਾ ਆਉਣਾ ਬਾਕੀ ਹੈ। ਇਸ ਤੋਂ ਪਹਿਲਾਂ ਰੇਪ ਦੇ ਦੋਸ਼ 'ਚ ਤੀਸ ਹਜ਼ਾਰੀ ਕੋਰਟ ਨੇ ਸੇਂਗਰ ਨੂੰ ਦੋਸ਼ੀ ਮੰਨਿਆ ਸੀ ਅਤੇ 20 ਦਸੰਬਰ 2019 ਨੂੰ ਸਜ਼ਾ ਦਾ ਐਲਾਨ ਕਰਦੇ ਹੋਏ ਸੇਂਗਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਸ ਦੇ ਨਾਲ ਹੀ ਸੇਂਗਰ 'ਤੇ 25 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਸੀ।


DIsha

Content Editor

Related News