ਕੇਰਲ ਦੇ CPM ਨੇਤਾ ਦੇ ਬੇਟੇ 'ਤੇ ਲੱਗੇ ਰੇਪ ਤੇ ਧੋਖਾਧੜੀ ਦੇ ਦੋਸ਼

06/19/2019 7:22:33 PM

ਮੁੰਬਈ—ਸੀ.ਪੀ.ਐੱਮ. ਦੀ ਕੇਰਲ ਇਕਾਈ ਦੇ ਸਕੱਤਰ ਦੇ ਬੇਟੇ ਵਿਰੁੱਧ ਮੁੰਬਈ ਦੀ ਇਕ ਮਹਿਲਾ ਨੇ ਬਲਾਤਕਾਰ ਅਤੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਹੈ। ਮਹਿਲਾ ਦਾ ਦਾਅਵਾ ਹੈ ਕਿ ਦੋਵਾਂ ਦਾ ਇਕ ਬੱਚਾ ਵੀ ਹੈ। ਇਸ 'ਤੇ ਦੋਸ਼ੀ ਬਿਨੋਯੇ ਕੋਦੀਯੇਰੀ ਨੇ ਮਹਿਲਾ ਦੇ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਇਸ ਨੂੰ ਬਲੈਕਮੇਲ ਕਰਨ ਦੀ ਸਾਜ਼ਿਸ ਵੀ ਦੱਸਿਆ ਹੈ।
33 ਸਾਲਾ ਮਹਿਲਾ ਨੇ ਆਪਣੀ ਸ਼ਿਕਾਇਤ 'ਚ ਸੀ.ਪੀ.ਐੱਮ. ਦੀ ਕੇਰਲ ਇਕਾਈ ਦੇ ਸਕੱਤਰ ਕੋਦੀਯੇਰੀ ਬਾਲਾਕ੍ਰਿਸ਼ਨਾ ਦੇ ਬੇਟੇ ਬਿਨੋਯੇ ਕੋਦੀਯੇਰੀ 'ਤੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਸੀ। ਪੁਲਸ ਨੇ ਇਸ ਮਾਮਲੇ 'ਚ 13 ਜੂਨ ਨੂੰ ਐੱਫ.ਆਈ.ਆਰ. ਦਰਜ ਕੀਤੀ ਸੀ।

ਇਸ ਦੇ ਜਵਾਬ 'ਚ ਬਿਨੋਯੇ ਨੇ ਆਈ.ਜੀ. ਕਨੂੰਰ ਰੇਂਜ ਦੇ ਇਥੇ ਇਕ ਪਟੀਸ਼ਨ ਦਾਖਲ ਕਰਕੇ ਕਿਹਾ ਹੈ ਕਿ ਮਹਿਲਾ ਨੇ ਦੋ ਦਸਤਾਵੇਜ ਪੇਸ਼ ਕੀਤੇ ਹਨ ਉਸ ਸਾਰੇ ਫਰਜ਼ੀ ਹਨ। ਬਿਨੋਯੇ ਦਾ ਦੋਸ਼ ਹੈ ਕਿ ਮਹਿਲਾ ਉਸ ਤੋਂ ਪੰਜ ਕਰੋੜ ਰੁਪਏ ਦੀ ਮੰਗ ਕਰ ਰਹੀ ਹੈ। ਉੱਥੇ ਮਹਿਲਾ ਦਾ ਕਹਿਣਾ ਹੈ ਕਿ ਉਸ ਨੂੰ ਇਹ ਧਨਰਾਸ਼ੀ ਆਪਣੇ ਬੱਚੇ ਦੀ ਦੇਖ ਭਾਲ ਲਈ ਚਾਹੀਦੀ ਹੈ।
ਪੁਲਸ ਮੁਤਾਬਕ ਮਹਿਲਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਬਿਨੋਯੇ ਕੋਦੀਯੇਰੀ ਉਸ ਦੇ ਬੱਚੇ ਦਾ ਪਿਤਾ ਹੈ। ਓਸ਼ੀਵਾਰਾ ਪੁਲਸ ਥਾਣੇ ਦੇ ਸੀਨੀਅਰ ਇੰਸਪੈਕਟਰ ਸ਼ੈਲੇਸ਼ ਪਾਸਵਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਵਿਰੁੱਧ ਆਈ.ਪੀ.ਸੀ. ਦੀ ਧਾਰਾ 420 ਅਤੇ 376 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਸ ਸੂਤਰਾਂ ਮੁਤਾਬਕ ਮਹਿਲਾ ਦਾ ਕਹਿਣਾ ਹੈ ਕਿ ਉਹ ਦੋਸ਼ ਨੂੰ ਦੁਬਈ 'ਚ ਮਿਲੀ ਸੀ ਜਿਥੇ ਉਹ ਇਕ ਵਾਰ ਡਾਂਸਰ ਸੀ। ਬਿਨੋਯੇ ਇਥੇ ਅਕਸਰ ਆਉਂਦਾ ਸੀ। ਬਿਨੋਯੇ ਕੋਦੀਯੇਰੀ ਨੇ ਉਸ ਨੂੰ ਆਪਣੀ ਨੌਕਰੀ ਛੱਡਣ ਨੂੰ ਕਿਹਾ ਸੀ ਅਤੇ ਨਾਲ ਹੀ ਵਿਆਹ ਦਾ ਵਾਅਦਾ ਵੀ ਕੀਤਾ। ਸਾਲ 2010 'ਚ ਉਹ ਮੁੰਬਈ ਆ ਗਈ ਅਤੇ ਬਿਨੋਏ ਨਾਲ ਉਸ ਦੇ ਫਲੈਟ 'ਚ ਰਹਿਣ ਲੱਗੀ। ਮਹਿਲਾ ਨੇ ਆਪਣੀ ਸ਼ਿਕਾਇਤ 'ਚ ਇਹ ਵੀ ਕਿਹਾ ਕਿ ਦੋਵਾਂ ਦਾ ਵਿਆਹ 18 ਅਕਤਬੂਰ 2009 ਨੂੰ ਹੋਇਆ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਹਿਲ ਬਿਹਾਰ ਦੀ ਰਹਿਣ ਵਾਲੀ ਹੈ। ਉਸ ਦਾ ਇਕ ਅੱਠ ਸਾਲ ਦਾ ਬੱਚਾ ਵੀ ਹੈ। ਮਹਿਲਾ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਬਿਨੋਯੇ ਨੇ ਉਸ ਨੂੰ ਅੰਜ਼ਾਮ ਭੁਗਤਨ ਦੀ ਧਮਕੀ ਵੀ ਦਿੱਤੀ ਹੈ।

Karan Kumar

This news is Content Editor Karan Kumar